ਚੇਨਈ ਲਾਇਨਜ਼ ਨੇ ਪੁਣੇਰੀ ਪਲਟਨ ਨੂੰ ਹਰਾਇਆ

07/29/2019 12:23:43 AM

ਨਵੀਂ ਦਿੱਲੀ— ਚੇਨਈ ਲਾਇਨਜ਼ ਨੇ ਇੱਥੇ ਤਿਆਗਰਾਜ ਸਟੇਡੀਅਮ 'ਚ ਖੇਡੇ ਜਾ ਰਹੇ ਅਲਟੀਮੇਟ ਟੇਬਲ ਟੈਨਿਸ ਦੇ ਤੀਜੇ ਸੈਸ਼ਨ 'ਚ ਪੁਣੇਰੀ ਪਲਟਨ ਨੂੰ 10-5 ਤੋਂ ਹਰਾ ਕੇ ਐਤਵਾਰ ਨੂੰ ਪਹਿਲੀ ਜਿੱਤ ਦਰਜ ਕੀਤੀ। ਚੇਨਈ ਦੇ ਲਈ ਜਰਮਨੀ ਦੀ ਸੋਲਜਾ, ਪੁਰਤਗਾਲ ਦੇ ਤਿਆਗੋ ਓਪੋਲੋਨੀਆ ਨੇ ਜਿੱਤ ਦਰਜ ਕਰਕੇ ਟੀਮ ਨੂੰ ਵਧੀਆ ਸ਼ੁਰੂਆਤ ਦਿਵਾਈ। ਸੋਲਜਾ ਨੇ ਮਹਿਲਾ ਸਿੰਗਲ 'ਚ ਰਾਸ਼ਟਰਮੰਡਲ ਚੈਂਪੀਅਨਸ਼ਿਪ 'ਚ ਸੋਨ ਤਮਗਾ ਜੇਤੂ ਆਹਿਕਾ ਮੁਖਰਜੀ ਨੂੰ 3-0 ਨਾਲ ਹਰਾਇਆ ਤਾਂ ਉਪੋਲੋਨੀਆ ਨੇ ਪੁਰਸ਼ ਸਿੰਗਲ 'ਚ ਹਰਮੀਤ ਦੇਸਾਈ ਨੂੰ 2-1 ਨਾਲ ਹਰਾਇਆ। ਇਸ ਤੋਂ ਬਾਅਦ ਭਾਰਤੀ ਖਿਡਾਰੀ ਸ਼ਰਤ ਕਮਲ ਤੇ ਸੋਲਜਾ ਨੇ ਮਿਕਸਡ ਮੁਕਾਬਲੇ 'ਚ ਦੇਸਾਈ ਤੇ ਸਬਿਨੇ ਵਿੰਟਰ ਦੀ ਜੋੜੀ ਨੂੰ 2-1 ਤੋਂ ਹਰ ਕੇ ਮੈਚ ਲਾਇਨਜ਼ ਦੇ ਨਾ ਕਰ ਦਿੱਤਾ। ਮੁਕਾਬਲਾ ਗਵਾਉਣ ਤੋਂ ਬਾਅਦ ਹਾਲਾਂਕਿ ਪੁਣੇਰੀ ਪਲਟਨ ਦੇ ਚੁਆਂਗ ਚਿਹ-ਯੁਆਨ ਨੇ ਪੁਰਸ਼ ਸਿੰਗਲ 'ਚ ਸ਼ਰਥ ਕਮਲ ਨੂੰ 2-1 ਨਾਲ ਹਰਾਇਆ ਜਦਕਿ ਸਬਿਨੇ ਨੇ ਲਾਇਨਜ਼ ਦੀ ਮਥੁਰਿਕਾ ਪਾਟਕਰ ਨੂੰ ਮਹਿਲਾ ਸਿੰਗਲ 'ਚ 2-1 ਨਾਲ ਹਰਾਇਆ।


Gurdeep Singh

Content Editor

Related News