ਏਸ਼ੀਆਈ ਟੂਰ ਆਰਡਰ ਆਫ ਮੈਰਿਟ ''ਚ ਚੌਰਸੀਆ ਚੌਥੇ, ਲਾਹਿੜੀ ਪੰਜਵੇਂ ਸਥਾਨ ''ਤੇ

11/06/2017 12:47:04 PM

ਨਵੀਂ ਦਿੱਲੀ, (ਬਿਊਰੋ)— ਭਾਰਤੀ ਗੋਲਫਰ ਐੱਸ.ਐੱਸ.ਪੀ. ਚੌਰਸੀਆ ਅਤੇ ਅਨਿਰਬਾਨ ਲਾਹਿੜੀ ਏਸ਼ੀਆਈ ਟੂਰ ਆਰਡਰ ਆਫ ਮੈਰਿਟ 'ਤੇ ਕ੍ਰਮਵਾਰ ਚੌਥੇ ਅਤੇ ਪੰਜਵੇਂ ਸਥਾਨ 'ਤੇ ਚਲ ਰਹੇ ਹਨ। ਪੈਨਾਸੋਨਿਕ ਓਪਨ 'ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਚੌਰਸੀਆ ਨੇ ਆਰਡਰ ਆਫ ਮੈਰਿਟ 'ਚ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਉਹ ਦਿੱਲੀ ਗੋਲਫ ਕੋਰਟ 'ਚ 14 ਅੰਡਰ 274 ਦੇ ਕੁਲ ਸਕੋਰ ਨਾਲ ਸੰਯੁਕਤ ਦੂਜੇ ਸਥਾਨ 'ਤੇ ਚਲ ਰਹੇ ਹਨ। ਚੌਰਸੀਆ ਨੂੰ ਇਸ ਪ੍ਰਦਰਸ਼ਨ ਨਾਲ 20017 ਡਾਲਰ ਮਿਲੇ ਜਿਸ ਨਾਲ ਉਨ੍ਹਾਂ ਦੀ ਕੁਲ ਕਮਾਈ 360778 ਹੋ ਗਈ ਹੈ। 

ਲਾਹਿੜੀ 320150 ਡਾਲਰ ਦੀ ਕੁਲ ਕਮਾਈ ਨਾਲ ਪੰਜਵੇਂ ਜਦਕਿ ਆਸਟਰੇਲੀਆ ਦੇ ਸਕਾਟ ਹੈਂਡ (434029 ਡਾਲਰ) ਤੀਜੇ ਸਥਾਨ 'ਤੇ ਹਨ। ਮਲੇਸ਼ੀਆ ਦੇ ਗੋਵਿਨ ਗ੍ਰੀਸ 542536 ਡਾਲਰ ਦੀ ਕਮਾਈ ਨਾਲ ਆਰਡਰ ਆਫ ਮੈਰਿਟ 'ਚ ਪਹਿਲੇ ਜਦਕਿ ਅਮਰੀਕਾ ਦੇ ਡੇਵਿਡ ਲਿਪਸਕੀ (461179 ਡਾਲਰ) ਦੂਜੇ ਸਥਾਨ 'ਤੇ ਚਲ ਰਹੇ ਹਨ। ਇਸੇ ਤਰਾਂ ਨਾਲ ਏਸ਼ੀਆਈ ਟੂਰ 'ਤੇ 10 ਲੱਖ ਡਾਲਰ ਇਨਾਮੀ ਰਿਸਾਰਟਸ ਵਿਸ਼ਵ ਮਨੀਲਾ ਮਾਸਟਰਸ ਦਾ ਆਯੋਜਨ ਕੀਤਾ ਜਾਵੇਗਾ ਜਿਸ 'ਚ ਚੌਰਸੀਆ ਆਪਣਾ ਖਿਤਾਬ ਬਚਾਉਣ ਉਤਰਨਗੇ।