ਚੌਰਸੀਆ ਸੰਯੁਕਤ 30ਵੇਂ ਸਥਾਨ ''ਤੇ

09/24/2017 12:44:22 PM

ਚਿਬਾ ਪ੍ਰੋਫੇਕਚਰੇ (ਜਾਪਾਨ), (ਬਿਊਰੋ)— ਭਾਰਤੀ ਗੋਲਫਰ ਐੱਸ.ਐੱਸ.ਪੀ. ਚੌਰਸੀਆ (72) ਏਸ਼ੀਆ ਪੈਸਿਫਿਕ ਡਾਇਮੰਡ ਕੱਪ ਦੇ ਤਿੰਨ ਦੌਰ ਦੇ ਬਾਅਦ ਸੰਯੁਕਤ 30ਵੇਂ ਸਥਾਨ 'ਤੇ ਹਨ ਜਦਕਿ ਦੋ ਹੋਰ ਰਾਹਿਲ ਗੰਗਜੀ (79) ਅਤੇ ਐੱਸ. ਚਿੱਕਾਰੰਗੱਪਾ (76) ਸਕੋਰ ਬੋਰਡ 'ਚ ਹੇਠਾਂ ਖਿਸਕ ਗਏ ਹਨ। ਚੌਰਸੀਆ ਦਾ ਕੁਲ ਸਕੋਰ ਇਕ ਅੰਡਰ 212 ਹੈ ਜਿਸ ਨਾਲ ਉਹ ਸੰਯੁਕਤ 30ਵੇਂ ਸਥਾਨ ਨਾਲ ਸਰਵਸ਼੍ਰੇਸ਼ਠ ਭਾਰਤੀ ਹਨ। 

ਜਦਕਿ ਚਿੱਕਾਰੰਗੱਪਾ ਅਤੇ ਗੰਗਜੀ ਦਾ ਕੁੱਲ ਸਕੋਰ 3 ਓਵਰ 216 ਹੈ ਜਿਸ ਨਾਲ ਦੋਵੇਂ ਸੰਯੁਕਤ 49ਵੇਂ ਸਥਾਨ 'ਤੇ ਹਨ। ਥਾਲੀਲੈਂਡ ਦੇ ਪੂਮ ਸਨਸਾਨਸਿਨ ਨੇ ਲਗਾਤਾਰ ਦੂਜੇ ਦਿਨ ਬੋਗੀ ਫ੍ਰੀ ਕਾਰਡ ਬਣਾਇਆ ਜਿਸ ਨਾਲ ਤੀਜੇ ਦੌਰ 'ਚ ਉਨ੍ਹਾਂ 4 ਅੰਡਰ 67 ਦਾ ਕਾਰਡ ਖੇਡਿਆ ਅਤੇ ਉਹ ਜਾਪਾਨ ਦੇ ਤਾਦਹਿਰੋ ਤਾਕਾਯਾਮਾ ਦੇ ਨਾਲ ਸੰਯੁਕਤ ਬੜ੍ਹਤ ਬਣਾਏ ਹਨ। ਤਾਕਾਯਾਮਾ ਦਾ ਕੁੱਲ ਸਕੋਰ 12 ਅੰਡਰ ਪਾਰ 201 ਹੈ।