WWE ਦੀ ਸਟਾਰ ਰੈਸਲਰ ਚਾਰਲੋਟ ਫਲੇਅਰ ਇਸ ਮਹੀਨੇ ਭਾਰਤ ਦੌਰੇ ''ਤੇ ਆਵੇਗੀ

11/01/2019 3:51:17 PM

ਸਪੋਰਟਸ ਡੈਸਕ— ਡਬਲਯੂ.  ਡਬਲਯੂ. ਈ. ਸਟਾਰ ਚਾਰਲੋਟ ਫਲੇਅਰ ਤਿੰਨ ਰੋਜ਼ਾ ਦੌਰੇ 'ਤੇ ਭਾਰਤ ਆਵੇਗੀ ਜੋ 14 ਨਵੰਬਰ ਤੋਂ ਸ਼ੁਰੂ ਹੋਵੇਗਾ ਅਤੇ ਇਸ ਦੌਰਾਨ ਉਹ ਖਾਸ ਓਲੰਪਿਕ ਖਿਡਾਰੀਆਂ ਨੂੰ ਵੀ ਮਿਲੇਗੀ। ਉਹ ਚਾਰ ਸਾਲ ਪਹਿਲਾਂ ਵੀ ਭਾਰਤ ਆਈ ਸੀ। ਇਸ ਦੌਰੇ 'ਤੇ ਉਹ 14 ਤੋਂ 15 ਨਵੰਬਰ ਤਕ ਮੁੰਬਈ ਦਾ ਅਤੇ 16 ਨਵੰਬਰ ਨੂੰ ਬੈਂਗਲੁਰੂ ਦਾ ਦੌਰਾ ਕਰੇਗੀ ਅਤੇ ਇਨ੍ਹਾਂ ਸ਼ਹਿਰਾਂ 'ਚ ਪ੍ਰਸ਼ੰਸਕਾਂ ਨਾਲ ਮੁਲਾਕਾਤ ਕਰੇਗੀ।
PunjabKesari
ਚਾਰਲੋਟ ਮੁੰਬਈ 'ਚ 'ਚਿਲਡ੍ਰਨ ਡੇ' ਦੇ ਮੌਕੇ 'ਤੇ ਖਾਸ ਓਲੰਪਿਕ ਖਿਡਾਰੀਆਂ ਨੂੰ ਮਿਲੇਗੀ ਅਤੇ ਕਾਮਿਕ ਕਾਨ ਇੰਡੀਆ 'ਚ ਵੀ ਸ਼ਿਰਕਤ ਕਰੇਗੀ। ਉਹ ਡਬਲਯੂ. ਡਬਲਯੂ. ਈ. ਸੁਪਰਸਟਾਰ ਰਿਕ ਫਲੇਅਰ ਦੀ ਧੀ ਹੈ ਅਤੇ ਦੂਜੀ ਪੀੜ੍ਹੀ ਦੀ ਪੇਸ਼ੇਵਰ ਰੈਸਲਰ ਹੈ।


Tarsem Singh

Content Editor

Related News