ਟਰੈਫਿਕ ਦੇ ਮੱਦੇਨਜ਼ਰ ਫੀਫਾ ਵਿਸ਼ਵ ਕੱਪ ਦੌਰਾਨ ਬਦਲੇ ਗਏ ਰਸਤੇ

10/05/2017 1:29:04 PM

ਨਵੀਂ ਦਿੱਲੀ(ਬਿਊਰੋ)— ਦਿੱਲੀ ਦੇ ਜਵਾਹਰ ਲਾਲ ਨੇਹਿਰੂ ਸਟੇਡੀਅਮ ਵਿਚ ਹੋ ਰਹੇ ਫੀਫਾ ਅੰਡਰ-17 ਵਿਸ਼ਵ ਕੱਪ ਮੁਕਾਬਲਿਆਂ ਦੇ ਪ੍ਰਬੰਧ 6, 9, 12 ਅਤੇ 16 ਅਕਤੂਬਰ ਨੂੰ ਹੋਣੇ ਹਨ। ਜਵਾਹਰ ਲਾਲ ਸਟੇਡੀਅਮ ਦੇ ਆਲੇ ਦੁਆਲੇ ਦੇ ਕੁੱਝ ਮਾਰਗਾਂ ਉੱਤੇ ਵਾਹਨਾਂ ਦੇ ਪ੍ਰਵੇਸ਼ ਉੱਤੇ ਰੋਕ ਲਗਾ ਦਿੱਤੀ ਗਈ ਹੈ। ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਇਸਦੇ ਲਈ ਟਰੈਫਿਕ ਪੁਲਸ ਨੇ ਟਰੈਫਿਕ ਐਡਵਾਇਜ਼ਰੀ ਜਾਰੀ ਕੀਤੀ ਹੈ। ਮੈਚ ਦੌਰਾਨ ਉੱਤਰ ਤੋਂ ਦੱਖਣ ਦਿੱਲੀ ਲਈ ਰਿੰਗ ਰੋਡ-ਭੈਂਰੋ ਰੋਡ-ਮਥੁਰਾ ਰੋਡ-ਨੀਲਾ ਗੁੰਬਦ-ਆਸ਼ਰਮ ਰਿੰਗ ਰੋਡ ਹੁੰਦੇ ਹੋਏ ਧੌਲਾ ਖੂੰਹ ਅਤੇ ਮਥੁਰਾ ਰੋਡ ਵੱਲ ਜਾ ਸਕੋਗੇ।
ਇਸ ਤਰ੍ਹਾਂ ਪੂਰਵ ਤੋਂ ਪੱਛਮ ਦਿੱਲੀ ਲਈ ਵਿਕਾਸ ਮਾਰਗ-ਆਈ.ਟੀ.ਓ.-ਡੀ.ਡੀਊ ਮਾਰਗ- ਕਨਾਟ ਪਲੇਸ-ਆਰ.ਐਮ.ਐੱਲ. ਹਸਪਤਾਲ ਤੋਂ ਅਪਰ ਰਿਜ ਰੋਡ ਹੁੰਦੇ ਹੋਏ ਪੱਛਮ ਦਿੱਲੀ ਵੱਲ ਅੱਗੇ ਜਾ ਸਕੋਗੇ।