ਚੰਡੀਗੜ੍ਹ ਨੇ ਅਰੁਣਾਚਲ ਨੂੰ ਹਰਾਇਆ

10/02/2019 9:47:40 PM

ਦੇਹਰਾਦੂਨ- ਕਪਤਾਨ ਮਨਨ ਵੋਹਰਾ ਦੇ ਅਜੇਤੂ 108 ਦੌੜਾਂ ਦੇ ਸੈਂਕੜੇ ਦੇ ਦਮ 'ਤੇ ਚੰਡੀਗੜ੍ਹ ਨੇ ਵਿਜੇ ਹਜ਼ਾਰੇ ਟਰਾਫੀ ਦੇ ਪਲੇਟ ਗਰੁੱਪ ਮੈਚ ਵਿਚ ਅਰੁਣਾਚਲ ਪ੍ਰਦੇਸ਼ ਨੂੰ 90 ਦੌੜਾਂ ਨਾਲ ਹਰਾ ਦਿੱਤਾ। ਮੈਦਾਨ ਗਿੱਲਾ ਹੋਣ ਕਾਰਣ ਓਵਰਾਂ ਦੀ ਗਿਣਤੀ ਘਟਾ ਕੇ 20-20 ਕਰ ਦਿੱਤੀ ਗਈ ਸੀ। ਚੰਡੀਗੜ੍ਹ ਨੇ 2 ਵਿਕਟਾਂ 'ਤੇ 207 ਦੌੜਾਂ ਦਾ ਵੱਡਾ ਸਕੋਰ ਬਣਾਇਆ। ਵੋਹਰਾ ਨੇ ਸਿਰਫ 64 ਗੇਂਦਾਂ 'ਤੇ ਅਜੇਤੂ 108 ਦੌੜਾਂ ਵਿਚ 8 ਚੌਕੇ ਤੇ 8 ਛੱਕੇ ਲਾਏ। ਅਰੁਣਾਚਲ ਦੀ ਟੀਮ ਇਸ ਦੇ ਜਵਾਬ ਵਿਚ 7 ਵਿਕਟਾਂ 'ਤੇ 117 ਦੌੜਾਂ ਹੀ ਬਣਾ ਸਕੀ । ਚੰਡੀਗੜ੍ਹ ਦੀ ਪਲੇਟ ਗਰੁੱਪ ਵਿਚ ਇਹ ਦੂਜੀ ਜਿੱਤ ਹੈ ਤੇ ਉਸ ਦੇ 10 ਅੰਕ ਹੋ ਗਏ ਹਨ।

Gurdeep Singh

This news is Content Editor Gurdeep Singh