ਓਲੰਪਿਕ ਟ੍ਰੇਨਿੰਗ ਸੈਂਟਰ ਵਰਗਾ ਬਣ ਗਿਆ ਚਾਂਦਗੀ ਰਾਮ ਅਖਾੜਾ

06/30/2017 1:54:00 AM

ਨਵੀਂ ਦਿੱਲੀ— ਮਾਸਟਰ ਚਾਂਦਗੀ ਰਾਮ ਦੇ ਜਨਮ ਦਿਵਸ ਮੌਕੇ ਵੀਰਵਾਰ ਸਵੇਰੇ ਇੱਥੇ ਚਾਂਦਗੀ ਰਾਮ ਅਖਾੜੇ ਦੇ ਨਵ-ਨਿਰਮਾਣ ਕੁਸ਼ਤੀ ਹਾਲ ਦਾ ਉਦਘਾਟਨ ਕੀਤਾ ਗਿਆ,ਜਿਸ  ਲਈ ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਸਮੇਤ ਕਈ ਹਸਤੀਆਂ ਮੌਜੂਦ ਸਨ।
ਨਵੇਂ ਬਣੇ ਚਾਂਦਗੀ ਰਾਮ ਕੁਸ਼ਤੀ ਹਾਲ ਦੇ ਉਦਘਾਟਨੀ ਸਮਾਰੋਹ ਵਿਚ ਭਾਰਤੀ ਕੁਸ਼ਤੀ ਸੰਗ ਦੇ ਮੁਖੀ ਤੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸਿੰਘ, ਸੁਸ਼ੀਲ ਪ੍ਰੋ ਕੁਸ਼ਤੀ ਲੀਗ ਦੇ ਸੰਸਥਾਪਕ ਕਾਰਤਿਕੀਏ ਸ਼ਰਮਾ, ਪਦਮਸ਼੍ਰੀ ਮਾਸਟਰ ਚੰਦਗੀਰਾਮ ਦੇ ਪਰਿਵਾਰ ਦੇ ਮੈਂਬਰ, ਚੰਦਗੀਰਾਮ ਦੇ ਪੁੱਤਰ ਜਗਦੀਸ਼ ਕਾਲੀਰਮਨ,ਕੁਸ਼ਤੀ ਕੇਚ ਤੇ ਸੈਂਕੜੇ ਮਹਿਲਾ ਤੇ ਨੌਜਵਾਨ ਪਹਿਲਵਾਨ ਮੌਜੂਦ ਸਨ।
ਇਸ ਮੌਕੇ ਮਾਸਟਰ ਚੰਦਗੀਰਾਮ ਦੇ ਪੁੱਤਰ ਭਾਰਤ ਕੇਸਰੀ ਜਗਦੀਸ਼ ਨੇ ਦੱਸਿਆ ਕਿ ਅਖਾੜੇ ਦੇ ਕੁਸ਼ਤੀ ਹਾਲ ਨੂੰ ਵਾਤਾਵਰਣ ਦੇ ਅਨੁਕੂਲ ਬਣਾਇਆ ਗਿਆ ਹੈ, ਜਿਸ ਵਿਚ ਰੈਸਲਿੰਗ ਮੈਟ, ਬੈਟਲ ਰੋਪ, ਟੀ. ਆਰ. ਐਕਸ, ਵਿਡੀਓ ਰਿਕਾਰਡਿੰਗ, ਵਿਡੀਓ ਮਾਹਿਰ ਵਲੋਂ ਕੁਸ਼ਤੀ ਟ੍ਰੇਨਿੰਗ, ਵਾਤਾਵਰਣ ਅਨੁਕੂਲ ਜਿਮ, ਵੈਟ ਟ੍ਰੇਨਿੰਗ ਵਰਗੀਆਂ ਉਹ ਸਹੂਲਤਾਂ ਉਪਲਬਧ ਹਨ, ਜਿੱਥੇ ਓਲੰਪਿਕ ਵਰਗੀਆਂ ਸਹੂਲਤਾਂ ਖਿਡਾਰੀਆਂ ਨੂੰ ਮਿਲਣਗੀਆਂ।