ਤੇਜ਼ ਗੇਂਦਬਾਜ਼ ਐਂਡਰਸਨ ਕੋਲ ਟੈਸਟ ਰੈਂਕਿੰਗ 'ਚ ਚੋਟੀ 'ਤੇ ਪੁੱਜਣ ਦਾ ਵੱਡਾ ਮੌਕਾ

07/23/2019 2:40:20 PM

ਸਪੋਰਟਸ ਡੈਸਕ— ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਬੁੱਧਵਾਰ ਨੂੰ ਲਾਰਡਸ ਦੇ ਮੈਦਾਨ 'ਤੇ ਆਇਰਲੈਂਡ ਦੇ ਖਿਲਾਫ ਖੇਡੇ ਜਾਣ ਵਾਲੇ ਇਕੋ-ਇਕ ਟੈਸਟ ਮੈਚ 'ਚ ਗੇਂਦਬਾਜ਼ਾਂ ਦੀ ਰੈਂਕਿੰਗ 'ਚ ਮੁੜ ਟਾਪ 'ਤੇ ਆਉਣ ਦੀ ਪੂਰੀ ਕੋਸ਼ਿਸ਼ ਕਰਣਗੇ। ਜੇਮਸ ਐਂਡਰਸਨ ਨੂੰ ਦੱਖਣੀ ਅਫਰੀਕਾ ਦੇ ਕਾਗਿਸੋ ਰਬਾਡਾ (ਮੌਜੂਦਾ ਰੈਂਕਿੰਗ ਤਿੰਨ) ਨੇ ਨਵੰਬਰ 'ਚ ਟਾਪ ਸਥਾਨ ਤੋਂ ਹੱਟਾ ਦਿੱਤਾ ਸੀ। ਇਸ ਤੋਂ ਬਾਅਦ ਆਸਟਰੇਲੀਆ ਦੇ ਪੈਟ ਕਮਿੰਸ ਨੇ ਇਸ ਸਥਾਨ 'ਤੇ ਆਪਣਾ ਕਬਜ਼ਾ ਜਮਾ ਲਿਆ ਤੇ ਐਂਡਰਸਨ ਦੂਜੇ ਸਥਾਨ 'ਤੇ ਆ ਖਿਸਕੇ। ਐਂਡਰਸਨ ਤੇ ਕਮਿੰਸ ਦੇ ਵਿਚਕਾਰ 16 ਅੰਕ ਦਾ ਫ਼ਾਸਲਾ ਹੈ ਜਿਸ ਨੂੰ ਇੰਗਲੈਂਡ ਦਾ ਇਹ ਗੇਂਦਬਾਜ਼ ਆਇਰਲੈਂਡ ਦੇ ਖਿਲਾਫ ਹੋਣ ਵਾਲੇ ਟੈਸਟ ਮੈਚ ਦੇ ਰਾਹੀ ਖਤਮ ਕਰਨਾ ਦੀ ਕੋਸ਼ਿਸ਼ ਕਰਣਗਾ। ਰੈਂਕਿੰਗ 'ਚ ਟਾਪ 'ਤੇ ਬਣੇ ਰਹੇ ਲਈ ਹਾਲਾਂਕਿ ਦੋਨਾਂ ਗੇਂਦਬਾਜ਼ਾਂ ਦੇ ਵਿਚਕਾਰ ਇਕ ਅਗਸਤ ਤੋਂ ਸ਼ੁਰੂ ਹੋਣ ਵਾਲੀ ਏਸ਼ੇਜ ਲੜੀ 'ਚ ਸਖਤ ਟੱਕਰ ਦੇਖਣ ਨੂੰ ਮਿਲੇਗੀ। ਟਾਪ ਦੇ 10 ਗੇਂਦਬਾਜ਼ਾਂ 'ਚ ਭਾਰਤ ਰਵਿਚੰਦਰਨ ਅਸ਼ਵਿਨ (ਛੇਵੇਂ ਸਥਾਨ 'ਤੇ) ਤੇ ਰਵਿੰਦਰ ਜਡੇਜਾ (10ਵੇਂ ਸਥਾਨ) ਵੀ ਸ਼ਾਮਲ ਹਨ।