ਚੈਂਪੀਅਨਸ ਟਰਾਫੀ : ਕੀ ਧਵਨ ਇਸ ਰਿਕਾਰਡ ''ਤੇ ਆਪਣੀ ਧਾਕ ਜਮਾਉਣਗੇ? ਜਾਣੋ ਕਿਸਦੇ ਨਾਂ ਹੈ ਇਹ ਰਿਕਾਰਡ

05/29/2017 10:46:13 AM

ਨਵੀਂ ਦਿੱਲੀ— 1 ਜੂਨ ਤੋਂ ਇੰਗਲੈਂਡ 'ਚ ਚੈਂਪੀਅਨਸ ਟਰਾਫੀ ਸ਼ੁਰੂ ਹੋਣ ਜਾ ਰਹੀ ਹੈ। ਇਸ ਟੂਰਨਾਮੈਂਟ ਦਾ ਇਹ 8ਵਾਂ ਸੀਜ਼ਨ ਹੈ। ਹੁਣ ਤੱਕ 7 ਟੂਰਨਮੈਂਟਾਂ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਦਾ ਰਿਕਾਰਡ ਦੱਖਣੀ ਅਫਰੀਕਾ ਦੇ ਹਰਸ਼ਲ ਗਿਬਸ ਦੇ ਨਾਂ ਹੈ।

ਜਿਨ੍ਹਾਂ ਨੇ ਇਸ ਟੂਰਨਾਮੈਂਟ 'ਚ 10 ਮੈਚ ਖੇਡ ਕੇ 3 ਸੈਂਕੜੇ ਲਗਾਏ ਹਨ।

ਇਸ ਖਾਸ ਰਿਕਾਰਡ 'ਚ ਭਾਰਤ ਦੇ ਸਾਬਕਾ ਬੱਲੇਬਾਜ਼ ਸੌਰਵ ਗਾਂਗੁਲੀ ਨੇ 14 ਮੈਚ ਖੇਡ ਕੇ 3 ਸੈਂਕੜੇ ਲਗਾਏ ਹਨ, ਜੋ ਇਸ ਦੌੜ 'ਚ ਨੰਬਰ 2 'ਤੇ ਕਾਇਮ ਹਨ।
ਜੇਕਰ ਸ਼ਿਖਰ ਧਵਨ ਦੀ ਗੱਲ ਕਰੀਏ ਤਾਂ ਉਹ ਨੰਬਰ 5 'ਤੇ ਮੌਜੂਦ ਹਨ ਜਿਨ੍ਹਾਂ ਨੇ 5 ਮੈਚ ਖੇਡ ਕੇ 2 ਸੈਂਕੜੇ ਲਗਾਏ ਹਨ ਤੇ ਧਵਨ ਦਾ ਇਸ ਟਰਾਫੀ 'ਚ ਸਰਵਸ਼੍ਰੇਸ਼ਠ ਸਕੋਰ 114 ਹੈ।

ਨੰਬਰ 3 'ਤੇ ਕ੍ਰਿਸ ਗੇਲ ਹਨ ਜਿਨ੍ਹਾਂ ਨੇ 17 ਮੈਚ ਖੇਡ ਕੇ 3 ਸੈਂਕੜੇ ਲਗਾਏ ਹਨ ਤੇ ਸਰਵਸ਼੍ਰੇਸ਼ਠ ਸਕੋਰ 133 'ਤੇ ਅਜੇਤੂ ਹਨ। ਨੰਬਰ 4 'ਤੇ ਪਾਕਿਸਤਾਨ ਦੇ ਸਈਦ ਅਨਵਰ ਹਨ, ਜਿਨ੍ਹਾਂ ਨੇ 4 ਮੈਚ ਖੇਡ ਕੇ 2 ਸੈਂਕੜੇ ਲਗਾਏ ਹਨ।
ਦੱਸ ਦਈਏ ਕਿ ਇਹ ਖਾਸ ਰਿਕਾਰਡ ਨੂੰ ਆਪਣੇ ਨਾਂ ਕਰਨ ਦਾ ਸ਼ਿਖਰ ਧਵਨ ਕੋਲ ਸੁਨਿਹਰਾ ਮੌਕਾ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਸ਼ਿਖਰ ਧਵਨ ਕਿਸ ਤਰ੍ਹਾਂ ਨਾਲ ਪ੍ਰਦਰਸ਼ਨ ਕਰਦੇ ਹਨ ਤਾਂ ਜੋ ਉਹ ਇਸ ਖਾਸ ਰਿਕਾਰਡ ਨੂੰ ਆਪਣੇ ਨਾਂ ਕਰ ਸਕਣ।