Champions League : ਮੇਸੀ ਦੀ ਪੀਐੱਸਜੀ ਤੇ ਟੋਟੇਨਹੈਮ ਨੂੰ ਮਿਲੀ ਹਾਰ

02/15/2023 1:22:32 PM

ਸਪੋਰਟਸ ਡੈਸਕ- ਚੈਂਪੀਅਨਜ਼ ਲੀਗ 'ਚ ਆਖਰੀ-16 ਦੌਰ ਦੀ ਸ਼ੁਰੂਆਤ ਦੋ ਵੱਡੇ ਮੈਚਾਂ ਨਾਲ ਹੋਈ। ਲਿਓਨਲ ਮੇਸੀ ਦੀ ਪੀਐਸਜੀ ਨੂੰ ਬਾਇਰਨ ਮਿਊਨਿਖ ਤੋਂ 0-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਏਸੀ ਮਿਲਾਨ ਨੇ ਟੋਟਨਹੈਮ ਨੂੰ 1-0 ਦੇ ਫਰਕ ਨਾਲ ਹਰਾਇਆ। ਬਾਇਰਨ ਮਿਊਨਿਖ ਨੇ ਪੀਐਸਜੀ ਖ਼ਿਲਾਫ਼ ਸ਼ੁਰੂਆਤ ਤੋਂ ਹੀ ਬਿਹਤਰੀਨ ਖੇਡ ਦਿਖਾਈ ਪਰ ਦੋਵੇਂ ਟੀਮਾਂ ਪਹਿਲੇ ਹਾਫ਼ ਤਕ ਕੋਈ ਗੋਲ ਨਹੀਂ ਕਰ ਸਕੀਆਂ।

ਅਲਫੋਂਸੋ ਡੇਵਿਸ ਨੂੰ ਫਿਰ ਜੋਆ ਕੈਂਸੇਲੋ ਦੇ ਬਦਲ ਵਜੋਂ ਲਿਆਇਆ ਗਿਆ ਤੇ ਉਸਨੇ ਮੈਦਾਨ ਵਿਚ ਦਾਖਲ ਹੁੰਦੇ ਹੀ ਆਪਣੀ ਪੁਰਾਣੀ ਟੀਮ ਖਿਲਾਫ ਗੋਲ ਕਰਨ ਵਿੱਚ ਸਹਾਇਤਾ ਕੀਤੀ। ਕਿੰਗਸਲੇ ਕੋਮਨ ਨੇ ਡੇਵਿਸ ਦੀ ਮਦਦ ਨਾਲ ਮੈਚ ਜਿੱਤ ਲਿਆ। ਸੱਟ ਤੋਂ ਵਾਪਸੀ ਕਰਦੇ ਹੋਏ ਕਾਇਲੀਅਨ ਐਮਬਾਪੇ ਨੇ ਵਧੀਆ ਗੋਲ ਕਰ ਕੇ ਆਪਣੀ ਟੀਮ ਨੂੰ ਮੈਚ ਵਿਚ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ, ਪਰ VAR ਸਮੀਖਿਆ 'ਤੇ ਉਸ ਦੇ ਗੋਲ ਨੂੰ ਨਾਮਨਜ਼ੂਰ ਕਰ ਦਿੱਤਾ ਗਿਆ। 

ਮੈਸੀ, ਨੇਮਾਰ ਤੇ ਐਮਬਾਪੇ ਵਰਗੇ ਸਟਾਰ ਖਿਡਾਰੀਆਂ ਨਾਲ ਭਰੀ ਪੈਰਿਸ ਸੇਂਟ-ਜਰਮੇਨ ਦੀ ਟੀਮ ਨੂੰ ਭਾਵੇਂ ਹੀ ਇਸ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੋਵੇ ਪਰ ਇਸ ਟੀਮ ਨੇ ਟੂਰਨਾਮੈਂਟ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਪੀਐਸਜੀ ਨੂੰ ਅੱਗੇ ਵਧਣ ਲਈ ਬਹੁਤੀਆਂ ਮੁਸ਼ਕਲਾਂ ਨਹੀਂ ਹੋਣਗੀਆਂ। ਬਾਇਰਨ ਮਿਊਨਿਖ ਦੇ ਬੈਂਜਾਮਿਨ ਪਾਵਾਰਡ ਨੂੰ ਇਸ ਮੈਚ ਵਿੱਚ ਦੋ ਯੈਲੋ ਕਾਰਡ ਮਿਲੇ। ਉਸਨੇ ਮੇਸੀ ਖਿਲਾਫ ਦੂਜਾ ਫਾਊਲ ਕੀਤਾ ਤੇ ਅਗਲੇ ਮੈਚ ਵਿਚ ਨਹੀਂ ਖੇਡ ਸਕੇਗਾ। 

ਮੈਸੀ ਨੂੰ ਫਾਊਲ ਕਰਨ ਲਈ ਉਸ ਨੂੰ ਮੈਦਾਨ ਤੋਂ ਬਾਹਰ ਕਰ ਦਿੱਤਾ ਗਿਆ ਸੀ। ਏਸੀ ਮਿਲਾਨ ਦੀ ਟੀਮ ਨੇ ਟੋਟਨਹੈਮ ਵਿਰੁੱਧ ਮੈਚ 1-0 ਦੇ ਫਰਕ ਨਾਲ ਜਿੱਤਣਾ ਜਾਰੀ ਰੱਖਿਆ। ਬ੍ਰਾਹਮ ਡਿਆਜ਼ ਨੇ ਮੈਚ ਦੇ ਸੱਤਵੇਂ ਮਿੰਟ ਵਿੱਚ ਗੋਲ ਕਰ ਕੇ ਆਪਣੀ ਟੀਮ ਨੂੰ 1-0 ਦੀ ਬੜ੍ਹਤ ਦਿਵਾਈ ਅਤੇ ਇਹ ਬੜ੍ਹਤ ਫੈਸਲਾਕੁੰਨ ਸਾਬਿਤ ਹੋਈ। ਇਸ ਤੋਂ ਬਾਅਦ ਮੈਚ ਵਿੱਚ ਕੋਈ ਗੋਲ ਨਹੀਂ ਹੋ ਸਕਿਆ। ਏਰਿਕ ਡਾਇਰ.ਯੈਲੋ ਕਾਰਡ ਕਾਰਨ ਦੂਜੇ ਪੜਾਅ 'ਚ ਨਹੀਂ ਖੇਡਣਗੇ।

Tarsem Singh

This news is Content Editor Tarsem Singh