ਆਪਣੀ ਅਕੈਡਮੀ ਤੋਂ ਚੈਂਪੀਅਨ ਸ਼ਟਲਰ ਤਿਆਰ ਕਰਾਂਗੀ : ਜਵਾਲਾ

12/11/2019 12:18:50 AM

ਨਵੀਂ ਦਿੱਲੀ- ਹੈਦਰਾਬਾਦ ਵਿਚ ਆਪਣੀ ਅਕੈਡਮੀ ਖੋਲ੍ਹਣ ਜਾ ਰਹੀ ਸੀਨੀਅਰ ਡਬਲਜ਼ ਬੈਡਮਿੰਟਨ ਖਿਡਾਰਨ ਜਵਾਲਾ ਗੁਟਾ ਨੇ ਕਿਹਾ ਹੈ ਕਿ ਉਸਦਾ ਟੀਚਾ ਇਸ ਅਕੈਡਮੀ ਤੋਂ ਦੇਸ਼ ਲਈ ਚੈਂਪੀਅਨ ਸ਼ਟਲਰ ਤਿਆਰ ਕਰਨਾ ਹੈ। ਵਿਸ਼ਵ ਚੈਂਪੀਅਨ ਅਤੇ ਰਾਸ਼ਟਰਮੰਡਲ ਖੇਡਾਂ ਦੀ ਤਮਗਾ ਜੇਤੂ ਜਵਾਲਾ ਨੇ ਇੱਥੇ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਰਾਜੀਵ ਪ੍ਰਤਾਪ ਰੂਡੀ, ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਅਤੇ ਓਲੰਪਿਕ ਕਾਂਸੀ ਤਮਗਾ ਜੇਤੂ ਮੁੱਕੇਬਾਜ਼ ਵਿਜੇਂਦਰ ਸਿੰਘ ਦੀ ਮੌਜੂਦਗੀ ਵਿਚ ਜਵਾਲਾ ਗੁਟਾ ਅਕੈਡਮੀ ਆਫ ਐਕਸੀਲੈਂਸ ਖੋਲ੍ਹਣ ਦਾ ਐਲਾਨ ਕੀਤਾ। ਇਸ ਮੌਕੇ  ਉਸਦੇ ਪਿਤਾ ਕ੍ਰਾਂਤੀ ਗੁਟਾ ਵੀ ਮੌਜੂਦ ਸਨ।
ਜਵਾਲਾ ਆਪਣੀ ਅਕੈਡਮੀ ਹੈਦਰਾਬਾਦ ਦੇ ਰੰਗਾਰੇੱਡੀ ਜ਼ਿਲੇ 'ਚ ਮੋਈਨਾਬਾਦ ਸਥਿਤ ਸੁਜਾਤਾ ਸਕੂਲ 'ਚ ਖੋਲ੍ਹਣ ਜਾ ਰਹੀ ਹੈ ਜਿੱਥੇ ਬੈਡਮਿੰਟਨ ਦੇ ਨਾਲ-ਨਾਲ ਕੁਝ ਹੋਰ ਖੇਡਾਂ ਦੇ ਖਿਡਾਰੀ ਵੀ ਤਿਆਰ ਕੀਤੇ ਜਾਣਗੇ। ਰੂਡੀ, ਸੁਸ਼ੀਲ ਤੇ ਵਿਜੇਂਦਰ ਨੇ ਜਵਾਲਾ ਨੂੰ ਇਸ ਪਹਿਲ ਦੇ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ 'ਤੇ ਤਮਗਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਸੀ, ਉਸ ਤਰ੍ਹਾਂ ਉਹ ਆਪਣੀ ਅਕੈਡਮੀ ਨਾਲ ਚੈਂਪੀਅਨ ਖਿਡਾਰੀ ਤਿਆਰ ਕਰ ਦੇਸ਼ ਦਾ ਮਾਣ ਵਧਾਵੇਗੀ।

Gurdeep Singh

This news is Content Editor Gurdeep Singh