ਚੈਂਪੀਅਨ ਭਾਰਤ ਅੰਡਰ-19 ਏਸ਼ੀਆ ਕੱਪ ''ਚੋਂ ਬਾਹਰ

11/15/2017 1:41:17 AM

ਕੁਆਲਾਲੰਪੁਰ— ਧਾਕੜ ਬੱਲੇਬਾਜ਼ ਰਾਹੁਲ ਦ੍ਰਾਵਿੜ ਦੀ ਕੋਚਿੰਗ ਵਾਲੀ ਭਾਰਤੀ ਨੌਜਵਾਨ ਟੀਮ ਮੰਗਲਵਾਰ ਨੂੰ ਬੰਗਲਾਦੇਸ਼ ਤੋਂ 8 ਵਿਕਟਾਂ ਦੀ ਕਰਾਰੀ ਹਾਰ ਝੱਲ ਕੇ ਅੰਡਰ-19 ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ 'ਚੋਂ ਬਾਹਰ ਹੋ ਗਈ।
ਸਾਬਕਾ ਚੈਂਪੀਅਨ ਭਾਰਤ ਨੂੰ ਤਿੰਨ ਦਿਨਾਂ ਦੇ ਅੰਦਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਟੂਰਨਾਮੈਂਟ 'ਚੋਂ ਉਸ ਦਾ ਬੋਰੀਆ-ਬਿਸਤਰਾ ਬੱਝ ਗਿਆ। ਭਾਰਤ ਨੂੰ ਐਤਵਾਰ ਨੇਪਾਲ ਨੇ ਹਰਾਇਆ ਸੀ ਤੇ ਅੱਜ ਬੰਗਲਾਦੇਸ਼ ਨੇ ਉਸ ਨੂੰ ਹਰਾਇਆ। ਭਾਰਤ ਦੀ ਹਾਰ ਤੋਂ ਬਾਅਦ ਗਰੁੱਪ-ਏ 'ਚੋਂ ਬੰਗਲਾਦੇਸ਼ ਤੇ ਨੇਪਾਲ ਦੀਆਂ ਟੀਮਾਂ ਨੇ ਸੈਮੀਫਾਈਨਲ 'ਚ ਜਗ੍ਹਾ ਬਣਾਈ, ਜਦਕਿ ਦੂਜੇ ਗਰੁੱਪ 'ਚੋਂ ਪਾਕਿਸਤਾਨ ਤੇ ਅਫਗਾਨਿਸਤਾਨ ਪਹੁੰਚੇ ਹਨ।
ਭਾਰਤ ਨੇ ਮੀਂਹ ਪ੍ਰਭਾਵਿਤ ਮੁਕਾਬਲੇ 'ਚ 32 ਓਵਰਾਂ ਦੇ ਮੈਚ 'ਚ 8 ਵਿਕਟਾਂ 'ਤੇ 187 ਦੌੜਾਂ ਬਣਾਈਆਂ, ਜਦਕਿ ਬੰਗਲਾਦੇਸ਼ ਨੇ 28 ਓਵਰਾਂ 'ਚ 2 ਵਿਕਟਾਂ 'ਤੇ 191 ਦੌੜਾਂ ਬਣਾ ਕੇ ਜਿੱਤ ਹਾਸਲ ਕਰ ਲਈ।