ਵਿਸ਼ਵ ਕੈਡਿਟ ਸ਼ਤਰੰਜ ਦੀ ਚੈਂਪੀਅਨ ਬਣੀ ਦਿਵਿਆ ਦੇਸ਼ਮੁੱਖ

09/02/2017 9:08:26 AM

ਪੋਸੂਸ ਦਿ ਕਾਲਦਸ (ਬ੍ਰਾਜ਼ੀਲ)— ਵਿਸ਼ਵ ਕੈਡਿਟ ਸ਼ਤਰੰਜ ਚੈਂਪੀਅਨਸ਼ਿਪ ਵਿਚ ਆਖਰੀ ਰਾਊਂਡ 'ਚ ਭਾਰਤ ਦੀ 12 ਸਾਲਾ ਦਿਵਿਆ ਦੇਸ਼ਮੁੱਖ ਨੇ ਵਿਸ਼ਵ ਖਿਤਾਬ ਆਪਣੇ ਨਾਂ ਕਰਦਿਆਂ ਇਕ ਨਵਾਂ ਇਤਿਹਾਸ ਰਚ ਦਿੱਤਾ। ਦਿਵਿਆ ਨੇ 11 'ਚੋਂ ਕੁਲ 9.5 ਅੰਕ ਬਣਾਉਂਦੇ ਹੋਏ ਇਹ ਪ੍ਰਾਪਤੀ ਹਾਸਲ ਕੀਤੀ। ਉਸ ਨੇ ਅਜੇਤੂ ਰਹਿੰਦਿਆਂ ਕੁਲ 11 'ਚੋਂ 8 ਮੈਚ ਜਿੱਤੇ ਤੇ 3 ਮੈਚ ਡਰਾਅ ਖੇਡੇ। ਜ਼ਿਕਰਯੋਗ ਹੈ ਕਿ ਦਿਵਿਆ ਨੇ ਸਾਲ 2014 'ਚ 9 ਸਾਲ ਦੀ ਉਮਰ ਵਿਚ ਡਰਬਨ ਸਾਊਥ ਅਫਰੀਕਾ 'ਚ ਵਿਸ਼ਵ ਅੰਡਰ-10 ਉਮਰ ਵਰਗ ਦਾ ਖਿਤਾਬ ਜਿੱਤਿਆ ਸੀ ਤੇ ਉਸ ਦਾ ਅੰਡਰ-12 ਵਰਗ ਵਿਚ ਵੀ ਦਬਦਬਾ ਦੱਸਦਾ ਹੈ ਕਿ ਉਸ ਦੇ ਪ੍ਰਦਰਸ਼ਨ ਵਿਚ ਲਗਾਤਾਰਤਾ ਹੈ ਤੇ ਉਹ ਤਰੱਕੀ ਕਰ ਰਹੀ ਹੈ। 2013 'ਚ ਉਹ ਸਭ ਤੋਂ ਘੱਟ ਉਮਰ ਦੀ ਵੂਮੈਨ ਫਿਡੇ ਮਾਸਟਰ ਵੀ ਬਣੀ ਸੀ।