ਚੈਲੰਜਰ ਟੈਨਿਸ ਟੂਰਨਾਮੈਂਟ : ਰਾਜਕੁਮਾਰ ਹਾਰਿਆ

02/18/2019 1:38:42 AM

ਫਲੋਰਿਡਾ- ਭਾਰਤ ਦੇ ਰਾਜਕੁਮਾਰ ਰਾਮਨਾਥਨ ਨੂੰ ਇਥੇ 5,82,550 ਡਾਲਰ ਵਾਲੇ ਏ. ਟੀ. ਪੀ. ਚੈਲੰਜਰ ਟੈਨਿਸ ਟੂਰਨਾਮੈਂਟ (ਡੇਲਰੇ 'ਚ ਓਪਨ) ਦੇ ਕੁਆਲੀਫਾਇੰਗ ਰਾਊਂਡ ਦੇ ਇਕ ਸੰਘਰਸ਼ਪੂਰਨ ਮੁਕਾਬਲੇ 'ਚ ਹਾਰ ਦਾ ਸਾਹਮਣਾ ਕਰਨਾ ਪਿਆ। 5ਵਾਂ ਦਰਜਾ ਪ੍ਰਾਪਤ ਰਾਮਨਾਥਨ ਨੂੰ ਸਲਵਾਡੋਰ ਦੇ ਮਾਰਸੇਲੋ ਐਰੇਵਾਲੋ ਨੇ ਪਹਿਲੇ ਕੁਆਲੀਫਾਇੰਗ ਰਾਊਂਡ 'ਚ 6-2, 3-6, 7-6  (1) ਨਾਲ ਹਰਾ ਦਿੱਤਾ। ਪਹਿਲਾ ਸੈੱਟ 2-6 ਨਾਲ ਹਾਰਨ ਤੋਂ ਬਾਅਦ ਰਾਮਨਾਥਨ ਨੇ ਦੂਜੇ ਸੈੱਟ 'ਚ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਉਸ ਨੂੰ 6-3 ਨਾਲ ਜਿੱਤ ਲਿਆ ਪਰ ਐਰੇਵਾਲੋ ਨੇ ਤੀਜਾ ਸੈੱਟ 7-6 ਨਾਲ ਜਿੱਤ ਕੇ ਮੁਕਾਬਲਾ ਆਪਣੇ ਨਾਂ ਕਰ ਲਿਆ।

Gurdeep Singh

This news is Content Editor Gurdeep Singh