41ਵਾਂ ਬਾਰਬੇਰਾ ਇੰਟਰਨੈਸ਼ਨਲ ''ਚ ਹਿਮਾਂਸ਼ੂ ਸਾਹਮਣੇ ਖਿਤਾਬ ਬਚਾਉਣ ਦੀ ਚੁਣੌਤੀ

07/06/2018 1:37:57 AM

ਬਾਰਸੀਲੋਨਾ- ਸਪੇਨ ਵਿਚ 41ਵੇਂ ਬਾਰਬੇਰਾ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ ਵਿਚ ਪਿਛਲੇ ਸਾਲ ਦੇ ਜੇਤੂ ਭਾਰਤੀ ਗ੍ਰੈਂਡ ਮਾਸਟਰ ਹਿਮਾਂਸ਼ੂ ਸ਼ਰਮਾ ਸਾਹਮਣੇ ਖਿਤਾਬ ਬਚਾਉਣ ਦੀ ਚੁਣੌਤੀ ਹੋਵੇਗੀ। ਰੇਟਿੰਗ ਦੇ ਲਿਹਾਜ਼ ਨਾਲ ਹਿਮਾਂਸ਼ੂ ਨੂੰ ਇਸ ਵਾਰ 22ਵਾਂ ਦਰਜਾ ਮਿਲਿਆ ਹੈ ਤੇ ਇਸ ਤਰ੍ਹਾਂ ਨਾਲ ਵੀ ਉਸ ਦੇ ਲਈ ਕਾਫੀ ਚੁਣੌਤੀ ਨਜ਼ਰ ਆ ਰਹੀ ਹੈ। ਹਿਮਾਂਸ਼ੂ ਵਰਗੇ ਖਿਡਾਰੀ ਲਈ ਇਹ ਅਸੰਭਵ ਨਹੀਂ ਹੈ। ਖੈਰ ਭਾਰਤੀ ਦਲ ਵਿਚ ਸਭ ਤੋਂ ਅੱਗੇ ਕਾਰਤਿਕ ਵੇਂਕਟਰਮਨ ਹੈ, ਜਿਸ ਨੂੰ ਛੇਵਾਂ ਦਰਜਾ ਦਿੱਤਾ ਗਿਆ ਹੈ। ਉਸਦੇ ਇਲਾਵਾ ਇਨਯਾਨ ਪੀ. ਨੂੰ 18ਵਾਂ ਜਦਕਿ ਨੂਬੇਰ ਸ਼ਾਹ ਨੂੰ 19ਵਾਂ ਦਰਜਾ ਦਿੱਤਾ ਗਿਆ ਹੈ।
ਪ੍ਰਤੀਯੋਗਿਤਾ ਵਿਚ 18 ਦੇਸ਼ਾਂ ਦੇ 91 ਖਿਡਾਰੀਆਂ ਵਿਚ ਮੇਜ਼ਬਾਨ ਸਪੇਨ ਤੋਂ ਬਾਅਦ ਭਾਰਤੀ ਖਿਡਾਰੀਆਂ ਦਾ ਦਲ ਹੀ ਸਭ ਤੋਂ ਵੱਡਾ ਹੈ। ਪ੍ਰਤੀਯੋਗਿਤਾ 4 ਤੋਂ 12 ਜੁਲਾਈ ਵਿਚਾਲੇ ਕੁਲ 9 ਰਾਊਂਡ ਵਿਚ ਖੇਡੀ ਜਾਵੇਗੀ।


Related News