ਵਿੰਡੀਜ਼ ਖਿਲਾਫ ਤੀੇਜੇ T20 ਮੈਚ 'ਚ ਚਾਹਲ ਰਚ ਸਕਦਾ ਹੈ ਨਵਾਂ ਇਤਿਹਾਸ, ਸਿਰਫ 1 ਕਦਮ ਦੂਰ

12/11/2019 1:15:45 PM

ਸਪੋਰਟਸ ਡੈਸਕ— ਭਾਰਤ-ਵਿੰਡੀਜ਼ ਵਿਚਾਲੇ ਟੀ-20 ਸੀਰੀਜ਼ ਦਾ ਆਖਰੀ ਅਤੇ ਫਾਈਨਲ ਟੀ-20 ਅੰਤਰਰਾਸ਼ਟਰੀ ਮੁਕਾਬਲਾ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾਵੇਗਾ। ਦੋਵਾਂ ਟੀਮਾਂ ਨੇ ਤਿੰਨ ਮੈਚਾਂ ਦੀ ਸੀਰੀਜ਼ 'ਚ 1-1 ਮੈਚ ਜਿੱਤ ਕੇ ਇਸ ਆਖਰੀ ਮੁਕਾਬਲੇ ਨੂੰ ਰੋਮਾਂÎਚਕ ਬਣਾ ਦਿੱਤਾ ਹੈ। ਸੀਰੀਜ਼ ਦੇ ਆਖਰੀ ਟੀ-20 ਮੁਕਾਬਲੇ 'ਚ ਟੀਮ ਇੰਡੀਆ ਦੇ ਫਿਰਕੀ ਗੇਂਦਬਾਜ਼ ਯੁਜਵੇਂਦਰ ਚਾਹਲ ਇਸ ਮੈਚ ਦੌਰਾਨ ਇਕ ਨਵਾਂ ਇਤਿਹਾਸ ਰੱਚ ਸਕਦਾ ਹੈ। ਚਾਹਲ ਇਸ ਮੈਚ 'ਚ ਇਕ ਵਿਕਟ ਹਾਸਲ ਕਰਦਿਆਂ ਹੀ ਭਾਰਤ ਲਈ ਟੀ-20 ਅੰਤਰਰਾਸ਼ਟਰੀ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲਾ ਗੇਂਦਬਾਜ਼ ਬਣ ਜਾਵੇਗਾ।
ਹੈਦਰਾਬਾਦ ਟੀ-20 ਮੈਚ 'ਚ ਯੁਜਵੇਂਦਰ ਚਾਹਲ ਟੀ-20 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਦੀ ਲੜੀ 'ਚ ਸਾਂਝੇ ਤੌਰ 'ਤੇ ਪਹਿਲੇ ਸਥਾਨ 'ਤੇ ਕਾਬਜ਼ ਹੋ ਗਿਆ ਹੈ। ਉਸ ਨੇ ਵਿੰਡੀਜ਼ ਕਪਤਾਨ ਕਾਇਰਨ ਪੋਲਾਰਡ ਨੂੰ ਬੋਲਡ ਕਰ ਇਹ ਉਪਲਬੱਧੀ ਆਪਣੇ ਨਾਂ ਦਰਜ ਕੀਤੀ ਸੀ। ਹਾਲਾਂਕਿ ਦੂਜੇ ਟੀ-20 ਮੈਚ 'ਚ ਉਹ ਇਕ ਵੀ ਵਿਕਟ ਨਹੀਂ ਹਾਸਲ ਕਰ ਸਕਿਆ।
ਟੀ-20 ਅੰਤਰਰਾਸ਼ਟਰੀ ਮੁਕਾਬਲਿਆਂ 'ਚ ਚਾਹਲ ਦੇ ਨਾਂ ਹਨ 52 ਵਿਕਟਾਂ
ਚਾਹਲ ਨੇ ਹੁਣ 36 ਟੀ-20 ਅੰਤਰਰਾਸ਼ਟਰੀ ਮੁਕਾਬਲਿਆਂ 'ਚ 52 ਵਿਕਟਾਂ ਆਪਣੇ ਨਾਂ ਦਰਜ ਕੀਤੀਆਂ ਹਨ ਅਤੇ ਉਹ ਫਿਲਹਾਲ ਰਵਿਚੰਦਰਨ ਅਸ਼ਵਿਨ ਦੇ ਨਾਲ ਸਾਂਝੇ ਤੌਰ 'ਤੇ ਨੰਬਰ ਇਕ ਭਾਰਤੀ ਗੇਂਦਬਾਜ਼ ਹਨ। ਅਸ਼ਵਿਨ ਨੇ ਇਸ ਦੇ ਲਈ 46 ਮੈਚ ਖੇਡੇ ਹਨ ਅਤੇ ਉਨ੍ਹਾਂ ਦਾ ਸਰਵਸ਼੍ਰੇਸ਼ਠ ਗੇਂਦਬਾਜ਼ੀ ਪ੍ਰਦਰਸ਼ਨ 4/8 ਹੈ। ਉਥੇ ਹੀ 42 ਮੈਚਾਂ 'ਚ 51 ਵਿਕਟਾਂ ਦੇ ਨਾਲ ਜਸਪ੍ਰੀਤ ਬੁਮਰਾਹ ਤੀਜੇ ਨੰਬਰ 'ਤੇ ਹੈ।

ਟੀ-20 ਅੰਤਰਰਾਸ਼ਟਰੀ 'ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਭਾਰਤੀ ਗੇਂਦਬਾਜ਼
52 -  ਯੁਜਵੇਂਦਰ ਚਾਹਲ
52 -  ਰਵਿਚੰਦਰਨ ਅਸ਼ਵਿਨ
51 -  ਜਸਪ੍ਰੀਤ ਬੁਮਰਾਹ
39 -  ਭੁਵਨੇਸ਼ਵਰ ਕੁਮਾਰ
38 -  ਹਾਰਦਿਕ ਪੰਡਯਾ
ਲਸਿਥ ਮਲਿੰਗਾ ਦੇ ਨਾਂ ਹੈ ਟੀ-20 'ਚ ਸਭ ਤੋਂ ਜ਼ਿਆਦਾ ਵਿਕਟਾਂ
ਟੀ-20 ਅੰਤਰਰਾਸ਼ਟਰੀ 'ਚ ਸਭ ਤੋਂ ਜ਼ਿਆਦਾ ਵਿਕਟਾਂ ਸ਼੍ਰੀਲੰਕਾ ਦੇ ਲਸਿਥ ਮਲਿੰਗਾ ਦੇ ਨਾਂ ਹਨ। 79 ਟੀ-20 ਮੈਚ 'ਚ 106 ਵਿਕਟਾਂ ਦੇ ਨਾਲ ਉਹ ਪਹਿਲੇ ਸਥਾਨ 'ਤੇ ਹਨ। ਪਾਕਿਸਤਾਨ ਦੇ ਸ਼ਾਹਿਦ  ਅਫਰੀਦੀ 98 ਅਤੇ ਸ਼ਾਕਿਬ ਅਲ ਹਸਨ 92 ਵਿਕਟਾਂ ਦੇ ਨਾਲ ਤੀਜੇ ਨੰਬਰ 'ਤੇ ਹਨ।