ਟੀ20 ''ਚ ਚਾਹਲ ਦਾ ਸ਼ਰਮਨਾਕ ਰਿਕਾਰਡ, 3 ਮੈਚਾਂ ''ਚ ਦਿੱਤੀਆਂ ਸਭ ਤੋਂ ਜ਼ਿਆਦਾ ਦੌੜਾਂ

12/06/2020 9:25:41 PM

ਸਿਡਨੀ- ਭਾਰਤ ਤੇ ਆਸਟਰੇਲੀਆ ਟੀ-20 ਸੀਰੀਜ਼ ਦੇ ਪਹਿਲੇ ਮੈਚ 'ਚ ਯੁਜਵੇਂਦਰ ਚਾਹਲ ਨੇ ਬਤੌਰ ਕਨਕਸ਼ਨ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟੀਮ ਨੂੰ ਜਿੱਤ ਹਾਸਲ ਕਰਵਾਈ ਪਰ ਉਹ ਆਪਣੇ ਇਸ ਸ਼ਾਨਦਾਰ ਪ੍ਰਦਰਸ਼ਨ ਨੂੰ ਦੂਜੇ ਟੀ-20 ਮੈਚ 'ਚ ਬਰਕਰਾਰ ਨਹੀਂ ਰੱਖ ਸਕੇ ਤੇ ਸਿਰਫ ਇਕ ਹੀ ਵਿਕਟ ਆਪਣੇ ਨਾਂ ਕਰ ਸਕੇ। ਆਪਣੀ ਗੇਂਦਬਾਜ਼ੀ ਦੇ ਦੌਰਾਨ ਚਾਹਲ ਨੇ ਖੂਬ ਦੌੜਾਂ ਦਿੱਤੀਆਂ। ਜਿਸ ਕਾਰਨ ਉਸਦੇ ਨਾਂ ਇਕ ਸ਼ਰਮਨਾਕ ਰਿਕਾਰਡ ਦਰਜ ਹੋ ਗਿਆ ਹੈ, ਜਿਸ ਨੂੰ ਉਹ ਦੇਖਣਾ ਪਸੰਦ ਨਹੀਂ ਕਰਨਗੇ।
ਪਹਿਲੇ ਟੀ-20 ਮੈਚ 'ਚ ਚਾਹਲ ਨੂੰ ਜ਼ਖਮੀ ਜਡੇਜਾ ਦੀ ਜਗ੍ਹਾ ਟੀਮ 'ਚ ਸ਼ਾਮਲ ਕੀਤਾ ਗਿਆ। ਚਾਹਲ ਨੇ ਗੇਂਦਬਾਜ਼ੀ ਦੌਰਾਨ ਆਪਣੇ 4 ਓਵਰਾਂ 'ਚ 51 ਦੌੜਾਂ ਦਿੱਤੀਆਂ ਤੇ ਸਟੀਵ ਸਮਿਥ ਦਾ ਮਹੱਤਵਪੂਰਨ ਵਿਕਟ ਹਾਸਲ ਕੀਤਾ। ਚਾਹਲ ਇਸ ਦੇ ਨਾਲ ਹੀ ਤਿੰਨ ਬਾਰ ਟੀ-20 'ਚ ਸਭ ਤੋਂ ਜ਼ਿਆਦਾ ਦੇਣ ਵਾਲੇ ਸਪਿਨ ਗੇਂਦਬਾਜ਼ ਬਣ ਗਏ ਹਨ।
ਦੇਖੋ ਚਾਹਲ ਦਾ ਸ਼ਰਮਨਾਕ ਰਿਕਾਰਡ
4/52 vs ਸ੍ਰੀਲੰਕਾ
0/64 vs ਦੱਖਣੀ ਅਫਰੀਕਾ
1/51 vs ਆਸਟਰੇਲੀਆ
ਜ਼ਿਕਰਯੋਗ ਹੈ ਕਿ ਚਾਹਲ ਨੂੰ ਵਨ ਡੇ ਸੀਰੀਜ਼ ਦੌਰਾਨ ਵੀ ਆਸਟਰੇਲੀਆਈ ਬੱਲੇਬਾਜ਼ਾਂ ਨੇ ਖੂਬ ਦੌੜਾਂ ਦਿੱਤੀਆਂ ਸਨ। ਜਿਸ ਕਾਰਨ ਚਾਹਲ ਨੂੰ ਪਹਿਲੇ ਟੀ-20 ਮੈਚ ਤੋਂ ਆਰਾਮ ਦਿੱਤਾ ਗਿਆ ਸੀ ਪਰ ਜਡੇਜਾ ਦੇ ਜ਼ਖਮੀ ਹੋਣ ਕਾਰਨ ਉਹ ਬਤੌਰ ਕਨਕਸ਼ਨ ਟੀਮ 'ਚ ਆਏ ਤੇ ਤਿੰਨ ਵਿਕਟਾਂ ਹਾਸਲ ਕਰ ਭਾਰਤ ਨੂੰ ਪਹਿਲੇ ਟੀ-20 ਮੈਚ 'ਚ ਜਿੱਤ ਹਾਸਲ ਕਰਵਾਈ।

ਨੋਟ- ਟੀ20 'ਚ ਚਾਹਲ ਦਾ ਸ਼ਰਮਨਾਕ ਰਿਕਾਰਡ, 3 ਮੈਚਾਂ 'ਚ ਦਿੱਤੀਆਂ ਸਭ ਤੋਂ ਜ਼ਿਆਦਾ ਦੌੜਾਂ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।

Gurdeep Singh

This news is Content Editor Gurdeep Singh