ਗੌਤਮ ਕੋਲ ਨਹੀਂ ਸੀ ਦੁਬਈ ਜਾਣ ਦੇ ਪੈਸੇ, ਚਾਚਾ ਸ਼ਿਕਾਗੋ ਨੇ ਚੁੱਕਿਆ ਸਾਰਾ ਖਰਚ

09/19/2018 6:10:22 PM

ਦੁਬਈ : ਸਚਿਨ ਤੇਂਦੁਲਕਰ ਦੇ ਫੈਨ ਗੌਤਮ ਭਾਰਤੀ ਕ੍ਰਿਕਟ ਟੀਮ ਨੂੰ ਸੁਪੋਰਟ ਕਰਨ ਦੇਸ਼ ਵਿਚ ਲਗਭਗ ਹਰ ਮੈਚ ਵਿਚ ਮੌਜੂਦ ਰਹਿੰਦੇ ਹਨ। ਗੌਤਮ ਭਾਰਤ ਵਿਚ ਕ੍ਰਿਕਟ ਟੀਮ ਦੇ ਸਭ ਤੋਂ ਵੱਡੇ ਪ੍ਰਸ਼ੰਸਕ ਦੇ ਰੂਪ ਵਿਚ ਜਾਣੇ ਜਾਂਦੇ ਹਨ ਅਤੇ ਉਸ ਨੂੰ ਭਾਰਤ ਦੇ ਸਟੇਡੀਅਮਾਂ ਵਿਚ ਤਿਰੰਗਾ ਫਹਿਰਾਉਂਦੇ ਹੋਏ ਅਕਸਰ ਦੇਖਿਆ ਜਾਂਦਾ ਹੈ। ਇਸ ਵਾਰ ਵੀ ਉਹ ਏਸ਼ੀਆ ਕੱਪ ਵਿਚ ਭਾਰਤ ਦਾ ਸਪੋਰਟ ਕਰਨ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਪਹੁੰਚੇ ਹਨ। ਹਾਲਾਂਕਿ, ਉਸ ਦੇ ਯੂ. ਏ. ਈ. ਪਹੁੰਚਣ ਦੇ ਪਿੱਛੇ ਵੱਡਾ ਹੱਥ ਪਾਕਿਸਤਾਨੀ ਟੀਮ ਦੇ ਫੈਨ ਚਾਚਾ ਸ਼ਿਕਾਗੋ ਦਾ ਰਿਹਾ। ਦਰਅਸਲ ਸੁਧੀਰ ਦੇ ਕੋਲ ਦੁਬਈ ਜਾਣ ਦੇ ਪੈਸੇ ਨਹੀਂ ਸੀ। ਅਜਿਹੇ 'ਚ ਮਦਦ ਸੀਮਾ ਦੇ ਦੂਜੇ ਪਾਸੇ ਪਾਕਿਸਤਾਨ ਤੋਂ ਆਈ। ਚਾਚਾ ਸ਼ਿਕਾਗੋ ਨੇ ਫੋਨ ਕਰ ਸੁਧੀਰ ਤੋਂ ਏਸ਼ੀਆ ਕੱਪ ਜਾਣ ਦੀ ਯੋਜਾਨ ਜਾਣਨੀ ਚਾਹੀ ਪਰ ਜਦੋਂ ਚਾਚਾ ਸ਼ਿਕਾਗੋ ਨੂੰ ਪਤਾ ਚੱਲਿਆ ਕਿ ਸੁਧੀਰ ਕੋਲ ਦੇਸ਼ ਛੱਡ ਕੇ ਜਾਣ ਦੇ ਪੈਸੇ ਨਹੀਂ ਹਨ ਤਾਂ ਉਸ ਨੇ ਖੁਦ ਹੀ ਸੁਧੀਰ ਦੀ ਫਲਾਈਟ ਟਿਕਟ ਅਤੇ ਹੋਟਲ ਬੁੱਕ ਕਰਾ ਦਿੱਤਾ।

ਯੂ. ਏ. ਈ. ਦੇ ਇਕ ਸਪੋਰਟਸ ਵੈਬਸਾਈਟ ਨਾਲ ਗੱਲਬਾਤ ਦੌਰਾਨ ਚਾਚਾ ਸ਼ਿਕਾਗੋ ਨੇ ਕਿਹਾ, ''ਇਹ ਮੇਰਾ ਆਪਣੇ ਦੋਸਤ ਲਈ ਪਿਆਰ ਸੀ। ਮੈਂ ਜ਼ਿਆਦਾ ਅਮੀਰ ਨਹੀਂ ਪਰ ਮੇਰਾ ਦਿਲ ਬਹੁਤ ਵੱਡਾ ਹੈ। ਫੋਨ 'ਤੇ ਮੈਂ ਸੁਧੀਰ ਨੂੰ ਦੁਬਈ ਆਉਣ ਨੂੰ ਕਿਹਾ ਅਤੇ ਨਾਲ ਹੀ ਕਿਹਾ ਕਿ ਮੈਂ ਸਭ ਚੀਜ਼ਾਂ ਦਾ ਬੰਦੋਬਸਤ ਕਰ ਦਵਾਂਗਾ। ਉੱਥੇ ਹੀ ਸੁਧੀਰ ਨੇ ਕਿਹਾ, ''ਮੈਂ ਵੀਜ਼ੇ ਦਾ ਬੰਦੋਬਸਤ ਕੀਤਾ ਅਤੇ ਚਾਚਾ ਨੇ ਮੇਰੇ ਲਈ ਟਿਕਟ ਭੇਜ ਦਿੱਤਾ। ਉਨ੍ਹਾਂ ਨੇ ਮੇਰੇ ਲਈ ਹੋਟਲ ਅਤੇ ਖਾਣੇ ਦਾ ਬੰਦੋਬਸਤ ਵੀ ਕਰ ਦਿੱਤਾ।

ਏਸ਼ੀਆ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਸੁਧੀਰ ਯੂ. ਏ. ਈ. ਪਹੁੰਚੇ ਅਤੇ ਉੱਥੇ ਚਾਚਾ ਸ਼ਿਕਾਗੋ ਦੇ ਨਾਲ ਸੜਕਾਂ 'ਤੇ ਘੰਮਦਿਆਂ ਸੈਲਫੀਆਂ ਲਈਆਂ। ਉਨ੍ਹਾਂ ਦੇ ਨਾਲ ਬੰਗਲਾਦੇਸ਼ ਦੇ ਸ਼ੋਇਬ ਟਾਈਗਰ ਵੀ ਮੌਜੂਦ ਸੀ ਜੋ ਬੰਗਲਾਦੇਸ਼ ਨੂੰ ਸੁਪੋਰਟ ਕਰਨ ਲਈ ਚੀਤੇ ਦਾ ਪੇਂਟ ਲਗਾ ਕੇ ਸਟੈਂਡਸ 'ਤੇ ਮੌਜੂਦ ਰਹਿੰਦੇ ਹਨ। ਬੁੱਧਵਾਰ ਨੂੰ ਭਾਰਤ-ਪਾਕਿ ਮੈਚ ਵਿਚ ਚਾਚਾ ਸ਼ਿਕਾਗੋ ਅਤੇ ਸੁਧੀਰ ਆਪਣੀ-ਆਪਣੀ ਟੀਮ ਨੂੰ ਸੁਪੋਰਟ ਕਰਨ ਲਈ ਸਟੇਡੀਅਮ ਵਿਚ ਮੌਜੂਦ ਰਹਿਣਗੇ।