ਗ੍ਰੇਂਕੇ ਸੁਪਰ ਗ੍ਰੈਂਡਮਾਸਟਰ ਸ਼ਤਰੰਜ ਟੂਰਨਾਮੈਂਟ ''ਚ ਕਾਰੂਆਨਾ ਨੇ ਜਿੱਤਿਆ ਖਿਤਾਬ

04/11/2018 1:48:27 AM

ਬਡੇਨ-ਬਡੇਨ (ਜਰਮਨੀ)— ਗ੍ਰੇਂਕੇ ਸੁਪਰ ਗ੍ਰੈਂਡ ਮਾਸਟਰ ਸ਼ਤਰੰਜ ਟੂਰਨਾਮੈਂਟ ਦਾ ਖਿਤਾਬ ਅਮਰੀਕਾ ਦੇ ਫੇਬਿਆਨੋ ਕਾਰੂਆਨਾ (6.5 ਅੰਕ) ਨੇ ਆਖਰੀ ਰਾਊਂਡ ਵਿਚ ਰੂਸ ਦੇ ਨਿਕਿਤਾ ਵਿਤੁਗੋਵ ਨੂੰ ਹਰਾ ਕੇ ਆਪਣੇ ਨਾਂ ਕੀਤਾ, ਉਥੇ ਹੀ ਦੂਜੇ ਸਥਾਨ 'ਤੇ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ (5.5 ਅੰਕ) ਰਿਹਾ,  ਜਿਸ ਨੂੰ ਵਿਸ਼ਵਨਾਥਨ ਆਨੰਦ ਨੇ ਆਖਰੀ ਮੈਚ ਵਿਚ ਇਕ ਸਮੇਂ ਮੁਸ਼ਕਿਲ ਵਿਚ ਪਾ ਦਿੱਤਾ ਸੀ ਪਰ ਕਿਸੇ ਤਰ੍ਹਾਂ ਕਾਰਲਸਨ ਮੈਚ ਵਿਚ ਵਾਪਸੀ ਕਰਨ ਵਿਚ ਕਾਮਯਾਬ ਰਿਹਾ ਪਰ ਉਸ ਨੂੰ ਡਰਾਅ ਖੇਡਣ ਲਈ ਮਜਬੂਰ ਹੋਣਾ ਪਿਆ। ਫਿਡੇ ਕੈਂਡੀਡੇਟ ਜੇਤੂ ਕਾਰੂਆਨਾ ਦੀ ਇਸ ਜਿੱਤ ਨੇ ਉਸ ਨੂੰ ਵਿਸ਼ਵ ਚੈਂਪੀਅਨਸ਼ਿਪ ਤੋਂ ਪਹਿਲਾਂ ਕਾਰਲਸਨ 'ਤੇ ਇਕ ਮਨੋਵਿਗਿਆਨਕ ਬੜ੍ਹਤ ਦੇ ਦਿੱਤੀ। ਆਨੰਦ ਨੂੰ ਚੈਂਪੀਅਨਸ਼ਿਪ ਵਿਚ ਰੇਟਿੰਗ ਦੇ ਲਿਹਾਜ਼ ਨਾਲ ਕਾਫੀ ਨੁਕਸਾਨ ਝੱਲਣਾ ਪਿਆ।