ਵੋਜ਼ਨੀਆਕੀ ਨੇ ਤੀਜੇ ਦੌਰ ''ਚ ਹਾਰ ਦੇ ਨਾਲ ਟੈਨਿਸ ਤੋਂ ਵਿਦਾ ਲਈ

01/24/2020 3:31:56 PM

ਮੈਲਬੋਰਨ— ਦੁਨੀਆ ਦੀ ਸਾਬਕਾ ਨੰਬਰ ਇਕ ਖਿਡਾਰੀ ਕੈਰੋਲਿਨ ਵੋਜ਼ਨਿਆਕੀ ਨੇ ਆਸਟਰੇਲੀਆਈ ਓਪਨ ਦੇ ਤੀਜੇ ਦੌਰ 'ਚ ਮਿਲੀ ਹਾਰ ਦੇ ਨਾਲ ਹੰਝੂਆਂ ਭਰੀਆਂ ਅੱਖਾਂ ਨਾਲ ਟੈਨਿਸ ਦੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਵੋਜ਼ਨਿਆਕੀ ਨੇ ਦਸੰਬਰ 'ਚ ਹੀ ਕਹਿ ਦਿੱਤਾ ਸੀ ਕਿ ਇਹ ਉਨ੍ਹਾਂ ਦਾ ਆਖ਼ਰੀ ਟੂਰਨਾਮੈਂਟ ਹੋਵੇਗਾ।

ਉਨ੍ਹਾਂ ਨੂੰ ਟਿਊਨੀਸ਼ੀਆ ਦੀ ਔਂਸ ਜਾਬੁਰ ਨੇ 7-5, 3-6, 7-5 ਨਾਲ ਹਰਾਇਆ। ਇਸ ਦੇ ਨਾਲ ਹੀ ਉਨ੍ਹਾਂ ਦੇ ਸੁਨਹਿਰੇ ਕਰੀਅਰ ਦਾ ਅੰਤ ਹੋ ਗਿਆ ਜਿਸ 'ਚ ਉਨ੍ਹਾਂ ਨੇ 30 ਡਬਲਿਊ. ਟੀ. ਏ. ਖਿਤਾਬ ਜਿੱਤੇ। ਉਨ੍ਹਾਂ ਨੇ ਇਕਲੌਤਾ ਗ੍ਰੈਂਡਸਲੈਮ 2018 'ਚ ਆਸਟਰੇਲੀਆਈ ਓਪਨ ਜਿੱਤਿਆ ਸੀ। ਵਿਸ਼ਵ ਰੈਂਕਿੰਗ 'ਚ 78ਵੇਂ ਸਥਾਨ 'ਤੇ ਕਾਬਜ ਜਾਬੁਰ ਤੋਂ ਮਿਲੀ ਹਾਰ ਦੇ ਬਾਅਦ ਉਹ ਆਪਣੇ ਹੰਝੂ ਨਾ ਰੋਕ ਸਕੀ। ਮੈਚ ਦੇ ਬਾਅਦ ਪ੍ਰੈੱਸ ਕਾਨਫਰੰਸ 'ਚ ਉਨ੍ਹਾਂ ਦੀਆਂ ਅੱਖਾਂ ਲਾਲ ਅਤੇ ਸੁੱਜੀਆਂ ਹੋਈਆਂ ਸਨ। ਉਨ੍ਹਾਂ ਨੇ ਮਜ਼ਾਕ 'ਚ ਕਿਹਾ, ''ਮੈਂ ਫੋਰਹੈਂਡ 'ਤੇ ਗ਼ਲਤੀ ਨਾਲ ਆਪਣਾ ਕਰੀਅਰ ਖ਼ਤਮ ਕੀਤਾ। ਮੈਂ ਆਪਣੇ ਪੂਰੇ ਕਰੀਅਰ 'ਚ ਇਨ੍ਹਾਂ ਚੀਜ਼ਾਂ 'ਤੇ ਮਿਹਨਤ ਕਰਦੀ ਰਹੀ ਹਾਂ।''

Tarsem Singh

This news is Content Editor Tarsem Singh