ਕਾਰਲਸ ਅਲਕਰਾਜ਼ ਨੇ ਜਿੱਤਿਆ ਪਹਿਲਾ ਮਿਆਮੀ ਓਪਨ ਖਿਤਾਬ

04/04/2022 8:57:08 PM

ਮਿਆਮੀ- ਸਪੇਨ ਦੇ ਨੌਜਵਾਨ ਟੈਨਿਸ ਖਿਡਾਰੀ ਕਾਰਲਸ ਅਲਕਰਾਜ਼ ਨੇ ਐਤਵਾਰ ਨੂੰ ਇੱਥੇ ਫਾਈਨਲ ਵਿਚ ਸ਼ਾਨਦਾਰ ਜਿੱਤ ਦੇ ਨਾਲ ਆਪਣਾ ਪਹਿਲਾ ਮਿਆਮੀ ਓਪਨ (ਏ. ਟੀ. ਪੀ. ਮਾਸਟਰਸ 1000) ਟੈਨਿਸ ਟੂਰਨਾਮੈਂਟ ਦਾ ਖਿਤਾਬ ਜਿੱਤਿਆ। ਅਲਕਰਾਜ਼ ਨੇ ਇੱਥੇ ਐਤਵਾਰ ਨੂੰ ਹਾਰਡ ਰੌਕ ਸਟੇਡੀਅਮ ਵਿਚ ਖੇਡੇ ਗਏ ਫਾਈਨਲ ਵਿਚ 6ਵੀਂ ਦਰਜਾ ਪ੍ਰਾਪਤ ਖਿਡਾਰੀ ਨਾਰਵੇ ਦੇ ਕੈਸਪਰ ਰੂਡ ਨੂੰ ਸਿੱਧੇ ਸੈੱਟਾਂ ਵਿਚ 7-5, 6-4 ਨਾਲ ਹਰਾਇਆ ਅਤੇ ਆਪਣਾ ਤੀਜਾ ਟੂਰ ਪੱਧਰ ਖਿਤਾਬ ਹਾਸਲ ਕੀਤਾ।

ਇਹ ਖ਼ਬਰ ਪੜ੍ਹੋ-SA v BAN : ਬੰਗਲਾਦੇਸ਼ 53 ਦੌੜਾਂ 'ਤੇ ਢੇਰ, ਦੱਖਣੀ ਅਫਰੀਕਾ ਨੇ ਜਿੱਤਿਆ ਪਹਿਲਾ ਟੈਸਟ
ਮਿਆਮੀ ਓਪਨ ਦੇ 37 ਸਾਲ ਦੇ ਇਤਿਹਾਸ ਵਿਚ ਅਲਕਰਾਜ਼ ਸਭ ਤੋਂ ਘੱਟ ਉਮਰ ਦੇ ਮਿਆਮੀ ਪੁਰਸ਼ ਚੈਂਪੀਅਨ ਅਤੇ ਓਵਰਆਲ ਤੀਜੇ ਸਭ ਤੋਂ ਘੱਟ ਉਮਰ ਦੇ ਚੈਂਪੀਅਨ ਬਣੇ ਹਨ। ਇਸ ਜਿੱਤ ਦੇ ਨਾਲ ਉਹ ਏ. ਟੀ. ਪੀ. ਰੈਂਕਿੰਗ ਵਿਚ ਕਰੀਅਰ ਦੀ ਸਰਵਸ੍ਰੇਸ਼ਠ 11ਵੇਂ ਨੰਬਰ 'ਤੇ ਪਹੁੰਚ ਜਾਣਗੇ।

ਇਹ ਖ਼ਬਰ ਪੜ੍ਹੋ-NZ v NED : ਨਿਊਜ਼ੀਲੈਂਡ ਨੇ ਨੀਦਰਲੈਂਡ ਨੂੰ 3-0 ਨਾਲ ਕੀਤਾ ਕਲੀਨ ਸਵੀਪ
ਅਲਕਰਾਜ਼  ਨੇ ਮੈਚ ਤੋਂ ਬਾਅਦ ਕਿਹਾ ਕਿ ਮੇਰੇ ਕੋਲ ਇੱਥੇ ਬਿਆਨ ਕਰਨ ਦੇ ਲਈ ਕੋਈ ਸ਼ਬਦ ਨਹੀਂ ਹੈ ਕਿ ਮੈਂ ਅਜੇ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਿਹਾਂ ਹਾਂ। ਇੱਥੇ ਮਿਆਮੀ ਵਿਚ ਆਪਣਾ ਪਹਿਲਾ ਮਾਸਟਰਸ 1000 ਖਿਤਾਬ ਜਿੱਤਣਾ ਬਹੁਤ ਖਾਸ ਹੈ। ਮੇਰੇ ਕੋਲ ਸ਼ਾਨਦਾਰ ਟੀਮ ਅਤੇ ਪਰਿਵਾਰ ਹੈ। ਮੈਂ ਇਸ ਜਿੱਤ ਤੋਂ ਬਹੁਤ ਖੁਸ਼ ਹਾਂ।


ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh