ਸੰਨਿਆਸ ਤੋਂ ਬਾਅਦ ਹੁਣ ਇਸ ਲੀਗ 'ਚ ਧਮਾਲ ਮਚਾਉਣਗੇ ਕ੍ਰਿਸ ਗੇਲ, ਮਿਲੀ ਵੱਡੀ ਜ਼ਿਮੇਦਾਰੀ

08/15/2019 12:21:01 PM

ਸਪੋਰਸਟ ਡੈਸਕ : ਵੈਸਟਇੰਡੀਜ਼ ਕ੍ਰਿਕਟ ਦੇ ਦਿੱਗਜ ਕ੍ਰਿਸ ਗੇਲ ਹੁਣ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਦੱਖਣੀ ਅਫਰੀਕਾ ਦੀ ਟਵੰਟੀ-20 ਕ੍ਰਿਕਟ ਲੀਗ ਮਜਾਂਸੀ ਸੁਪਰ ਲੀਗ 'ਚ ਜਲਵਾ ਦਿਖਾਉਂਦੇ ਹੋਏ ਨਜ਼ਰ ਆਉਣਗੇ। ਕ੍ਰਿਸ ਗੇਲ ਨੂੰ ਜੋਜੀ ਸਟਾਰਸ ਦੇ ਮਾਰਕੀ ਖਿਡਾਰੀਆਂ 'ਚ ਜਗ੍ਹਾ ਮਿਲੀ ਹੈ। ਲੀਗ ਦਾ ਇਹ ਦੂਜਾ ਐਡੀਸ਼ਨ ਹੈ। ਪਹਿਲੇ ਐਡੀਸ਼ਨ 'ਚ ਵੀ ਕ੍ਰਿਸ ਗੇਲ ਨੇ ਆਪਣੇ ਬੱਲੇ ਨਾਲ ਧਮਾਲ ਮਚਾਈ ਸੀ।

ਕ੍ਰਿਕਟ ਦੱਖਣੀ ਅਫਰੀਕਾ ਦੇ ਚੀਫ ਐਗਜ਼ੀਕਿਊਟਿਵ ਥਬਾਂਗ ਮੂਰੇ ਦਾ ਕਹਿਣਾ ਹੈ ਕਿ ਹੁਣ ਸਾਡੇ ਕੋਲ ਵਲਰਡ ਦਾ ਸਭ ਤੋਂ ਖੂਬਸੂਰਤ ਟੈਲੇਂਟ ਹੋਵੇਗਾ। ਮੁੱਰੇ ਨੇ ਕਿਹਾ ਕਿ ਇਸ ਟੂਰਨਾਮੈਂਟ ਦਾ ਦੂਜਾ ਨਾਂ ਇੰਟਰਟੇਨਮੈਂਟ ਹੋਵੇਗਾ। ਲੀਗ ਲਈ ਸਾਨੂੰ ਦੁਨੀਆ ਭਰ ਤੋਂ ਕ੍ਰਿਕਟ ਪ੍ਰਸ਼ੰਸਕਾਂ ਦਾ ਖਿਚਾਅ ਮਹਿਸੂਸ ਹੋ ਰਿਹਾ ਹੈ। ਇਹ ਬਹੁਤ ਚੰਗਾ ਹੋਣ ਜਾ ਰਿਹਾ ਹੈ।

ਦੱਖਣੀ ਅਫਰੀਕਾ ਦੇ ਮਾਰਕੀ ਖਿਡਾਰੀ
ਕੇਪ ਟਾਊਨ ਬਲਿਟਜ : ਕਵਿੰਟਨ ਡੀ ਕਾਕ
ਡਰਬਨ ਹੀਟ : ਐਂਡਿਲੇ ਫੇਹਲੁਕਵੇਓ
ਜੋਜੀ ਸਟਾਰਸ  : ਕਗਿਸੋ ਰਬਾਡਾ
ਨੇਲਸਨ ਮੰਡੇਲਾ ਬੇ ਗੇਂਟਸ : ਇਮਰਾਨ ਤਾਹਿਰ
ਪੈਰਲ ਰਾਕਸ : ਫਾਫ ਡੂ ਪਲੇਸਿਸ
ਤਸ਼ਵਨ ਸਪਾਰਟੰਸ : ਏ. ਬੀ. ਡਿਵਿਲੀਅਰਜ਼
ਅੰਤਰਰਾਸ਼ਟਰੀ ਮਾਰਕੀ ਖਿਡਾਰੀ
ਕੇਪ ਟਾਊਨ ਬਲਿਟਜ਼  : ਵਹਾਬ ਰਿਆਜ਼ (ਪਾਕਿਸਤਾਨ)
ਡਰਬਨ ਹੀਟ : ਐਲੇਕਸ ਹੇਲਸ (ਇੰਗਲੈਂਡ)
ਜੋਜੀ ਸਟਾਰਸ  : ਕ੍ਰਿਸ ਗੇਲ (ਵਿੰਡੀਜ਼)
ਨੇਲਸਨ ਮੰਡੇਲਾ ਬੇ ਗੇਂਟਸ : ਜੇਸਨ ਰਾਏ (ਇੰਗਲੈਂਡ)
ਪੈਰਲ ਰਾਕਸ : ਡੇਵਿਡ ਵਿਲੀ (ਇੰਗਲੈਂਡ)
ਤਸ਼ਵਨ ਸਪਾਰਟੰਸ : ਟਾਮ ਕੁਰਨ (ਇੰਗਲੈਂਡ)