ਭਾਰਤ ਕੋਲੋਂ ਸੀਰੀਜ਼ ਹਾਰਨ ਤੋਂ ਬਾਅਦ ਕਪਤਾਨ ਮਲਿੰਗਾ ਦੇ ਨਾਂ ਜੁੜਿਆ ਇਹ ਸ਼ਰਮਨਾਕ ਰਿਕਾਰਡ

01/11/2020 5:30:28 PM

ਸਪੋਰਟਸ ਡੈਸਕ— ਭਾਰਤ ਖਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਛੋਟੇ ਜਿਹੇ ਦੌਰੇ 'ਤੇ ਆਈ ਸ਼੍ਰੀਲੰਕਾਈ ਟੀਮ ਆਈ ਸੀ। ਸ਼੍ਰੀਲੰਕਾ ਦੀ ਟੀਮ ਨੇ ਤਿੰਨ ਮੈਚਾਂ ਦੀ ਇਸ ਟੀ-20 ਸੀਰੀਜ਼ 'ਚ ਪੂਰੀ ਤਰ੍ਹਾਂ ਨਾਲ ਨਿਰਾਸ਼ ਕਰਦੇ ਹੋਏ ਸੀਰੀਜ ਨੂੰ 0-2 ਨਾਲ ਗੁਆ ਦਿੱਤਾ। ਭਾਰਤ ਖਿਲਾਫ ਪੁਣੇ ਟੀ-20 ਮੈਚ 'ਚ ਮਿਲੀ ਹਾਰ ਦੇ ਨਾਲ ਸ਼੍ਰੀਲੰਕਾਈ ਕਪਤਾਨ ਲਸਿਥ ਮਲਿੰਗਾ ਦੇ ਨਾਂ ਇਕ ਸ਼ਰਮਨਾਕ ਰਿਕਾਰਡ ਜੁੜ ਗਿਆ।

ਮਲਿੰਗਾ ਦੀ ਕਪਤਾਨੀ 'ਚ 'ਟੀਮ ਨੇ ਜਿੱਤੇ ਸਭ ਤੋਂ ਘੱਟ ਮੈਚ 
ਸ਼੍ਰੀਲੰਕਾ ਕ੍ਰਿਕਟ ਟੀਮ ਦੇ ਟੀ-20 ਕਪਤਾਨ ਲਸਿਥ ਮਲਿੰਗਾ ਦੀ ਕਪਤਾਨੀ 'ਚ ਟੀਮ ਦਾ ਪ੍ਰਦਰਸ਼ਨ ਲਗਾਤਾਰ ਡਿੱਗਦਾ ਜਾ ਰਿਹਾ ਹੈ। ਭਾਰਤ ਖਿਲਾਫ ਪੁਣੇ ਟੀ-20 ਮੈਚ 'ਚ ਮਿਲੀ ਹਾਰ ਨੇ ਤਾਂ ਲਸਿਥ ਮਲਿੰਗਾ ਦੀ ਕਪਤਾਨੀ 'ਚ ਇਕ ਸ਼ਰਮਨਾਕ ਰਿਕਾਰਡ ਨੂੰ ਜੋੜ ਦਿੱਤਾ। ਲਸਿਥ ਮਲਿੰਗਾ ਨੇ ਕਪਤਾਨੀ ਸੰਭਾਲਣ ਤੋਂ ਬਾਅਦ ਹੁਣ ਤੱਕ 22 ਮੈਚਾਂ 'ਚ ਸ਼੍ਰੀਲੰਕਾ ਦੀ ਕਪਤਾਨੀ ਕੀਤੀ, ਜਿਸ ਚੋਂ ਉਹ ਸਿਰਫ 8 ਮੈਚ 'ਚ ਹੀ ਸ਼੍ਰੀਲੰਕਾ ਨੂੰ ਜਿੱਤ ਦਿਵਾ ਸਕੇ ਹਨ। ਜੋ ਘੱਟ ਤੋਂ ਘੱਟ 20 ਮੈਚ ਜਾਂ ਉਸ ਤੋਂ ਜ਼ਿਆਦਾ ਕਪਤਾਨੀ ਕਰਨ ਦੇ ਮਾਮਲੇ 'ਚ ਸਭ ਤੋਂ ਘੱਟ ਜਿੱਤ ਫ਼ੀਸਦੀ ਹੈ। ਲਸਿਥ ਮਲਿੰਗਾ ਨੇ ਜਿਨ੍ਹਾਂ 22 ਮੈਚਾਂ 'ਚ ਕਪਤਾਨੀ ਕੀਤੀ ਹੈ ਉਸ 'ਚ ਸ਼੍ਰੀਲੰਕਾ ਸਿਰਫ 8 ਮੈਚ ਮਤਲਬ 31.8 ਫ਼ੀਸਦੀ ਮੈਚ ਹੀ ਜਿੱਤ ਸਕੀ ਹੈ। ਇਸ ਮਾਮਲੇ 'ਚ ਉਹ ਹੁਣ ਸਭ ਤੋਂ ਖ਼ਰਾਬ ਕਪਤਾਨ ਬਣ ਗਏ ਹਨ।

ਇਸ ਤੋਂ ਪਹਿਲਾਂ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਜਿਨ੍ਹਾਂ ਕਪਤਾਨਾਂ ਨੇ 20 ਜਾਂ ਉਸ ਤੋਂ ਜ਼ਿਆਦਾ ਮੈਚਾਂ 'ਚ ਕਪਤਾਨੀ ਕੀਤੀ ਹੈ ਉਸ 'ਚ ਇਸ ਤੋਂ ਪਹਿਲਾਂ ਸ਼ਾਕੀਬ ਅਲ ਹਸਨ ਦਾ ਨਾਂ ਸੀ ਜਿਨ੍ਹਾਂ ਦੀ ਕਪਤਾਨੀ 'ਚ ਬੰਗਲਾਦੇਸ਼ ਨੂੰ 33.3 ਫ਼ੀਸਦੀ ਮਤਲਬ 21 ਮੈਚਾਂ 'ਚ 7 'ਚ ਹੀ ਜਿੱਤ ਮਿਲੀ ਹੈ।ਟੀ-20

ਕ੍ਰਿਕਟ 'ਚ ਸਭ ਤੋਂ ਘੱਟ ਜਿੱਤ ਫ਼ੀਸਦੀ (20 ਪਲੱਸ ਮੈਚ)

ਕਪਤਾਨ                 ਜਿੱਤ ਫ਼ੀਸਦੀ    ਜਿੱਤ/ਮੈਚ
ਲਸਿਥ ਮਲਿੰਗਾ            31.8            8/22
ਸ਼ਾਕੀਬ ਅਲ ਹਸਨ       33.3            7/21
ਮੁਸ਼ਫੀਕੁਰ ਰਹੀਮ        34.8            8/23
ਮੁਸ਼ਰਫੇ ਮੁਰਤਜਾ        35.7           10/28
ਕਾਰਲੋਸ ਬ੍ਰੈਥਵੇਟ      36.7          11/30