ਮਹਿਲਾ ਟੀ-20 WC : ਹਰਮਨਪ੍ਰੀਤ ਨੇ ਨਿਊਜ਼ੀਲੈਂਡ ਖਿਲਾਫ ਮੈਚ ’ਚ ਜਿੱਤ ਲਈ ਟੀਮ ਨੂੰ ਦਿੱਤਾ ਸਿਹਰਾ

02/27/2020 3:57:19 PM

ਸਪੋਰਟਸ ਡੈਸਕ— ਯੁਵਾ ਸਲਾਮੀ ਬੱਲੇਬਾਜ਼ ਸ਼ੇਫਾਲੀ ਵਰਮਾ ਦੀ ਤੇਜ਼ ਪਾਰੀ ਅਤੇ ਗੇਂਦਬਾਜ਼ਾਂ ਦੇ ਅਨੁਸ਼ਾਸਤ ਪ੍ਰਦਰਸ਼ਨ ਨਾਲ ਭਾਰਤ ਨੇ ਵੀਰਵਾਰ ਨੂੰ ਇੱਥੇ ਨਿਊਜ਼ੀਲੈਂਡ ਨੂੰ ਰੋਮਾਂਚਕ ਮੈਚ ’ਚ ਚਾਰ ਦੌੜਾਂ ਨਾਲ ਹਰਾ ਕੇ ਆਈ. ਸੀ. ਸੀ. ਮਹਿਲਾ ਟੀ-20 ਵਰਲਡ ਕੱਪ ’ਚ ਜਿੱਤ ਦੀ ਹੈਟ੍ਰਿਕ ਪੂਰੀ ਕਰਨ ਦੇ ਨਾਲ ਸੈਮੀਫਾਈਨਲ ’ਚ ਜਗ੍ਹਾ ਪੱਕੀ ਕੀਤੀ। ਅਜਿਹੇ ’ਚ ਮੈਚ ਜਿੱਤਣ ਦੇ ਬਾਅਤ ਟੀਮ ਇੰਡੀਆ ਦੇ ਮਹਿਲਾ ਕਪਤਾਨ ਹਰਮਨਪ੍ਰੀਤ ਕੌਰ ਨੇ ਟੀਮ ਦੇ ਨਾਲ ਸਾਰੇ ਖਿਡਾਰੀਆਂ ਦੀ ਰੱਜ ਕੇ ਸ਼ਾਲਾਘਾ ਕੀਤੀ। 

ਮੈਚ ਜਿੱਤਣ ਦੇ ਬਾਅਦ ਹਰਮਨਪ੍ਰੀਤ ਨੇ ਕਿਹਾ, ‘‘ਜਦੋਂ ਤੁਹਾਡੀ ਟੀਮ ਅਜਿਹਾ ਪ੍ਰਦਰਸ਼ਨ ਕਰ ਰਹੀ ਹੁੰਦੀ ਹੈ ਤਾਂ ਇਹ ਬਹੁਤ ਚੰਗਾ ਅਹਿਸਾਸ ਹੁੰਦਾ ਹੈ। ਅਸੀਂ ਕਈ ਗ਼ਲਤੀਆਂ ਕੀਤੀਆਂ, ਸਾਨੂੰ ਪਹਿਲੇ 10 ਓਵਰਾਂ ’ਚ ਚੰਗੀ ਸ਼ੁਰੂਆਤ ਮਿਲੀ ਅਤੇ ਅਸੀਂ ਫਿਰ ਤੋਂ ਰਫਤਾਰ ਨਹੀਂ ਫੜੀ। ਅਸੀਂ ਮੈਚ ’ਚ ਚੰਗੀ ਗੇਂਦਬਾਜ਼ੀ ਕੀਤੀ ਅਤੇ ਕੁਝ ਜਗ੍ਹਾ ਅਸੀਂ ਬਹੁਤ ਚੰਗਾ ਨਹੀਂ ਕੀਤਾ। ਹੁਣ ਉਨ੍ਹਾਂ ਖੇਤਰਾਂ ’ਚ ਧਿਆਨ ਕੇਂਦਰਤ ਕਰਨਾ ਹੈ। ਸ਼ੇਫਾਲੀ ਸਾਨੂੰ ਚੰਗੀ ਸ਼ੁਰੁੂਆਤ ਦੇ ਰਹੀ ਹੈ ਅਤੇ ਉਮੀਦ ਹੈ ਕਿ ਉਹ ਅਜਿਹਾ ਕਰਨਾ ਜਾਰੀ ਰੱਖੇਗੀ ਕਿਉਂਕਿ ਸ਼ੁਰੂਆਤ ’ਚ ਤੇਜ਼ੀ ਨਾਲ ਦੌੜਾਂ ਬਣਾਉਣਾ ਅਸਲ ’ਚ ਸਾਡੇ ਲਈ ਮਹੱਤਵਪੂਰਨ ਹੈ ਜਿਸ ਨਾਲ ਜਿੱਤ ਸਾਨੂੰ ਸੌਖਿਆਂ ਮਿਲ ਸਕੇਗੀ।’’

ਜ਼ਿਕਰਯੋਗ ਹੈ ਕਿ ਭਾਰਤੀ ਟੀਮ ਦੀ ਇਹ ਲਗਾਤਾਰ ਤੀਜੀ ਜਿੱਤ ਹੈ। ਉਸ ਨੇ ਇਸ ਤੋਂ ਪਹਿਲਾਂ ਮੌਜੂਦਾ ਚੈਂਪੀਅਨ ਆਸਟਰੇਲੀਆ ਨੂੰ 17 ਦੌੜਾਂ ਅਤੇ ਬੰਗਲਾਦੇਸ਼ ਨੂੰ 18 ਦੌੜਾਂ ਨਾਲ ਹਰਾਇਆ। ਭਾਰਤ ਗਰੁੱਪ-ਏ ’ਚ ਤਿੰਨ ਮੈਚਾਂ ’ਚ 6 ਅੰਕ ਲੈ ਕੇ ਚੋਟੀ ’ਤੇ ਹੈ ਅਤੇ ਉਹ ਸੈਮੀਫਾਈਨਲ ’ਚ ਜਗ੍ਹਾ ਬਣਾਉਣ ਵਾਲੀ ਪਹਿਲੀ ਟੀਮ ਬਣ ਗਈ ਹੈ। ਭਾਰਤੀ ਟੀਮ ਆਪਣਾ ਆਖ਼ਰੀ ਮੈਚ ਸ਼ਨੀਵਾਰ ਨੂੰ ਸ਼੍ਰੀਲੰਕਾ ਨਾਲ ਖੇਡੇਗੀ। ਭਾਰਤ ਦੇ ਸਪਿਨਰਾਂ ਨੇ ਸ਼ੁਰੂਆਤ ਕਰਾਈ ਪਰ ਦੀਪਤੀ ਸ਼ਰਮਾ ਦੇ ਓਵਰ ’ਚ 12 ਦੌੜਾਂ ਬਣ ਗਈਆਂ ਜਿਸ ’ਚ ਸਲਾਮੀ ਬੱਲੇਬਾਜ਼ ਰਾਚੇਲ ਪ੍ਰੀਸਟ (12) ਦੇ ਦੋ ਚੌਕੇ ਸ਼ਾਮਲ ਹਨ।

Tarsem Singh

This news is Content Editor Tarsem Singh