ਹੁਣ ਕਪਤਾਨ ਅਤੇ ਕੋਚ ਨੂੰ ਵੀ ਮਿਲੇਗਾ ਡੇਵਿਸ ਕੱਪ ਇਨਾਮੀ ਰਾਸ਼ੀ ਦਾ ਹਿੱਸਾ

03/01/2018 3:42:03 AM

ਨਵੀਂ ਦਿੱਲੀ- ਡੇਵਿਸ ਕੱਪ ਦੀ ਇਨਾਮੀ ਰਾਸ਼ੀ ਵੰਡਣ ਦੇ ਮੌਜੂਦਾ ਫਾਰਮੂਲੇ ਤੋਂ ਹਟਦੇ ਹੋਏ ਗੈਰ-ਖਿਡਾਰੀ ਕਪਤਾਨ ਮਹੇਸ਼ ਭੂਪਤੀ ਅਤੇ ਕੋਚ ਜੀਸ਼ਾਨ ਅਲੀ ਨੂੰ ਵੀ ਅਖਿਲ ਭਾਰਤੀ ਟੈਨਿਸ ਸੰਘ (ਏ. ਆਈ. ਟੀ. ਏ.) ਨੇ ਕੈਨੇਡਾ ਖਿਲਾਫ ਮੁਕਾਬਲੇ ਦੀ ਖਿਡਾਰੀ ਇਨਾਮੀ ਰਾਸ਼ੀ 'ਚ ਹਿੱਸੇ ਦਾ ਦਾਅਵਾ ਕਰਨ ਦੀ ਮਨਜ਼ੂਰੀ ਦਿੱਤੀ ਹੈ। ਪਿਛਲੇ ਸਾਲ ਸਤੰਬਰ ਵਿਚ ਕੈਨੇਡਾ ਖਿਲਾਫ ਵਿਸ਼ਵ ਗਰੁੱਪ ਪਲੇਅ ਆਫ ਮੁਕਾਬਲੇ ਤੱਕ ਇਨਾਮੀ ਰਾਸ਼ੀ ਸਿਰਫ 6 ਖਿਡਾਰੀਆਂ 'ਚ ਵੰਡੀ ਜਾਂਦੀ ਸੀ, ਜਦਕਿ ਸਹਿਯੋਗੀ ਸਟਾਫ ਨੂੰ ਏ. ਆਈ. ਟੀ. ਏ. ਖੁਦ ਭੁਗਤਾਨ ਕਰਦਾ ਸੀ।