ਹਾਕੀ ''ਚ ਕੈਨਰਾ ਬੈਂਕ ਅਤੇ ਮੱਧ ਪ੍ਰਦੇਸ਼ ਦੀ ਜਿੱਤ

01/10/2018 9:08:23 AM

ਇੰਫਾਲ, (ਬਿਊਰੋ)— ਕੈਨਰਾ ਬੈਂਕ ਅਤੇ ਮੱਧ ਪ੍ਰਦੇਸ਼ ਦੀਆਂ ਟੀਮਾਂ ਅੱਠਵੇਂ ਹਾਕੀ ਇੰਡੀਆ ਸੀਨੀਅਰ ਪੁਰਸ਼ ਚੈਂਪੀਅਨਸ਼ਿਪ (ਬੀ. ਡਿਵੀਜ਼ਨ) ਦੇ ਦੂਜੇ ਦਿਨ ਆਪਣੇ ਮੈਚ ਜਿੱਤਣ 'ਚ ਸਫਲ ਰਹੀਆਂ। 
ਵਰਗੀਜ਼ ਜਾਨ ਕੱਲੀਕਾਦਾਨ ਦੇ 56ਵੇਂ ਮਿੰਟ 'ਚ ਪੈਨਲਟੀ ਨਾਲ ਕੀਤੇ ਗੋਲ ਦੀ ਮਦਦ ਨਾਲ ਕੈਨਰਾ ਬੈਂਕ ਨੇ ਵਿਦਰਭ ਹਾਕੀ ਸੰਘ ਨੂੰ ਪੂਲ ਬੀ ਦੇ ਮੈਚ 'ਚ 1-0 ਨਾਲ ਹਰਾਇਆ। ਪੂਲ ਸੀ ਦੇ ਮੁਕਾਬਲੇ 'ਚ ਮੱਧ ਪ੍ਰਦੇਸ਼ ਨੇ ਹਾਕੀ ਛੱਤੀਸਗੜ੍ਹ ਨੂੰ 4-3 ਨਾਲ ਹਰਾਇਆ। ਮੱਧ ਪ੍ਰਦੇਸ਼ ਵੱਲੋਂ ਮੀਤ ਸਿੰਘ ਠਾਕੁਰ ਦੇ ਦੋ ਗੋਲ ਦੇ ਇਲਾਵਾ ਪ੍ਰਕਾਸ਼ ਸਿੰਘ ਰਾਵਤ ਅਤੇ ਸ਼ਿਵਮ ਬ੍ਰਹੱਮਾਰੇ ਨੇ ਇਕ-ਇਕ ਗੋਲ ਕੀਤਾ। ਛੱਤੀਸਗ਼ੜ੍ਹ ਵੱਲੋਂ ਸੁਖਦੇਵ ਨਿਰਮਲਕਾਰ ਨੇ 2 ਅਤੇ ਉਪਿੰਦਰ ਪਿੱਲੈ ਨੇ ਇਕ ਗੋਲ ਦਾਗਿਆ।