ਕੈਨੇਡਾ ਵਿਸ਼ਵ ਕੱਪ ਅਭਿਆਸ ਮੈਚ ''ਚ ਕਤਰ ਤੇ ਉਰੂਗਵੇ ਨਾਲ ਖੇਡੇਗਾ

07/15/2022 7:02:59 PM

ਸਪੋਰਟਸ ਡੈਸਕ- ਕੈਨੇਡਾ ਦੀ ਫੁੱਟਬਾਲ ਟੀਮ 1986 ਤੋਂ ਬਾਅਦ ਆਪਣੇ ਪਹਿਲੇ ਵਿਸ਼ਵ ਕੱਪ ਦੀ ਤਿਆਰੀ ਮੇਜ਼ਬਾਨ ਕਤਰ ਅਤੇ ਉਰੂਗਏ ਖ਼ਿਲਾਫ਼ ਅਭਿਆਸ ਮੈਚ ਖੇਡ ਕੇ ਕਰੇਗੀ। ਵਿਸ਼ਵ ਰੈਂਕਿੰਗ ਵਿੱਚ 43ਵੇਂ ਸਥਾਨ ’ਤੇ ਕਾਬਜ਼ ਕੈਨੇਡਾ ਨੇ ਬੁੱਧਵਾਰ ਨੂੰ ਕਿਹਾ ਕਿ ਉਹ 49ਵੇਂ ਨੰਬਰ ਦੀ ਕਤਰ ਟੀਮ ਖ਼ਿਲਾਫ਼ 23 ਸਤੰਬਰ ਨੂੰ ਅਤੇ 13ਵੀਂ ਰੈਂਕਿੰਗ ਵਾਲੀ ਉਰੂਗਏ ਟੀਮ ਨਾਲ 27 ਸਤੰਬਰ ਨੂੰ ਵੀਏਨਾ ਵਿੱਚ ਮੈਚ ਖੇਡੇਗੀ। 

ਕੈਨੇਡਾ ਨੇ ਵਿਸ਼ਵ ਕੱਪ ਗਰੁੱਪ ਐੱਫ ਵਿੱਚ 23 ਨਵੰਬਰ ਨੂੰ ਪਹਿਲਾ ਮੈਚ ਦੂਜੀ ਰੈਂਕਿੰਗ ਵਾਲੀ ਬੈਲਜ਼ੀਅਮ ਦੀ ਟੀਮ ਨਾਲ ਖੇਡਣਾ ਹੈ। ਇਸ ਤੋਂ ਚਾਰ ਦਿਨ ਬਾਅਦ ਕੈਨੇਡੀਅਨ ਟੀਮ 15ਵੇਂ ਨੰਬਰ ਵਾਲੀ ਟੀਮ ਕ੍ਰੋਏਸ਼ੀਆ ਅਤੇ ਇੱਕ ਦਸੰਬਰ ਨੂੰ 24ਵੇਂ ਰੈਂਕ ਵਾਲੀ ਟੀਮ ਮੋਰੱਕੋ ਨਾਲ ਮੈਚ ਖੇਡੇਗੀ। ਕੈਨੇਡਾ ਨੇ ਇਸ ਤੋਂ ਪਹਿਲਾਂ ਸਿਰਫ਼ ਇੱਕ ਵਾਰ ਉਰੂਗਏ ਦਾ ਸਾਹਮਣਾ ਕੀਤਾ ਹੈ। ਫਰਵਰੀ 1986 ਦੇ ਵਿਸ਼ਵ ਕੱਪ ਦੇ ਮਿਆਮੀ ਵਿੱਚ ਖੇਡੇ ਗਏ ਅਭਿਆਸ ਮੈਚ ਦੌਰਾਨ ਕੈਨੇਡਾ ਉਰੂਗਏ ਤੋਂ 3-1 ਦੇ ਫਰਕ ਨਾਲ ਹਾਰ ਗਿਆ ਸੀ। ਕੈਨੇਡੀਅਨ ਟੀਮ ਦਾ ਇਸ ਤੋਂ ਪਹਿਲਾਂ ਕਤਰ ਨਾਲ ਕਦੇ ਸਾਹਮਣਾ ਨਹੀਂ ਹੋਇਆ ਹੈ।

Tarsem Singh

This news is Content Editor Tarsem Singh