ਕੈਨੇਡਾ ਦੇ ਪ੍ਰਧਾਨਮੰਤਰੀ ਟਰੂਡੋ ਨੇ ਦਿੱਲੀ ''ਚ ਇਕ ਹਾਕੀ ਟੂਰਨਾਮੈਂਟ ''ਚ ਸ਼ਿਰਕਤ ਕੀਤੀ

02/25/2018 10:23:01 AM

ਨਵੀਂ ਦਿੱਲੀ, (ਬਿਊਰੋ)— ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਸ਼ਨੀਵਾਰ ਨੂੰ ਇੱਥੇ ਇਕ ਹਾਕੀ ਟੂਰਨਾਮੈਂਟ 'ਚ ਹਿੱਸਾ ਲਿਆ। ਟਰੂਡੋ ਅਤੇ ਉਨ੍ਹਾਂ ਦੀ ਪਤਨੀ ਸੋਫੀ ਗੇਗੋਈਰ ਨੇ ਕੈਨੇਡਾ ਦੇ ਹਾਈ ਕਮਿਸ਼ਨ 'ਚ ਟੂਰਨਾਮੈਂਟ ਦੇ ਦੌਰਾਨ ਉਭਰਦੇ ਭਾਰਤੀ ਖਿਡਾਰੀਆਂ ਨੂੰ ਕੈਨੇਡਾ ਆਈਸ ਹਾਕੀ ਦੀ ਜਰਸੀ ਵੀ ਭੇਂਟ ਕੀਤੀ। 

ਕੈਨੇਡਾ ਦੀ ਆਈਸ ਹਾਕੀ ਅਤੇ ਓਲੰਪੀਅਨ ਹੇਲੇ ਵਿਕੇਨਹੇਈਜੇਰ ਅਤੇ ਭਾਰਤ ਦੇ 6 ਵਾਰ ਦੇ ਵਿੰਟਰ ਓਲੰਪਿਕ ਖਿਡਾਰੀ ਸ਼ਿਵਾ ਕੇਸ਼ਵਨ ਵੀ ਇਸ ਮੌਕੇ 'ਤੇ ਮੌਜੂਦ ਸਨ। ਜ਼ਿਕਰਯੋਗ ਹੈ ਕਿ ਜਸਟਿਨ ਟਰੂਡੋ 17 ਫਰਵਰੀ ਨੂੰ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਦੇ ਨਾਲ ਭਾਰਤ ਦੌਰੇ 'ਤੇ ਆਏ ਸਨ।