IND vs AUS : ਕੈਮਰਨ ਗ੍ਰੀਨ ਦਾ ਬਿਆਨ- ਕੇ. ਐੱਲ. ਰਾਹੁਲ ਨੇ ਜੋ ਕੀਤਾ ਉਸ ਨੂੰ ਜ਼ਿੰਦਗੀ ਭਰ ਨਹੀਂ ਭੁੱਲਾਂਗਾ

12/03/2020 6:04:07 PM

ਨਵੀਂ ਦਿੱਲੀ— ਭਾਰਤ ਤੇ ਆਸਟਰੇਲੀਆ ਵਿਚਾਲੇ ਤਿੰਨ ਵਨ-ਡੇ ਮੈਚ ਦੇ ਤੀਜੇ ਮੈਚ 'ਚ ਕੌਮਾਂਤਰੀ ਕ੍ਰਿਕਟ 'ਚ ਡੈਬਿਊ  ਕਰਨ ਵਾਲੇ ਆਸਟਰੇਲੀਆ ਦੇ ਕੈਮਰਨ ਗ੍ਰੀਨ ਨੇ ਭਾਰਤੀ ਵਿਕਟਕੀਪਰ ਕੇ. ਐੱਲ. ਰਾਹੁਲ ਦੀ ਸ਼ਲਾਘਾ ਕੀਤੀ ਹੈ। ਗ੍ਰੀਨ ਨੇ ਕਿਹਾ ਕਿ ਰਾਹੁਲ ਨੇ ਉਸ ਦੇ ਪਹਿਲੇ ਮੈਚ ਦੌਰਾਨ ਉਸ ਨੂੰ ਸਹਿਜ ਮਹਿਸੂਸ ਕਰਾਇਆ। ਰਾਹੁਲ ਦੀ ਇਸ ਖੇਡ ਭਾਵਨਾ ਦੀ ਉਨ੍ਹਾਂ ਨੇ ਸ਼ਲਾਘਾ ਕੀਤੀ ਤੇ ਕਿਹਾ ਕਿ ਉਹ ਇਸ ਨੂੰ ਹਮੇਸ਼ਾ ਹੀ ਯਾਦ ਰੱਖਣਗੇ।
ਇਹ ਵੀ ਪੜ੍ਹੋ : B'Day Special : ਐਵੇਂ ਹੀ ਨਹੀਂ ਮਿਤਾਲੀ ਨੂੰ ਕਹਿੰਦੇ ਲੇਡੀ ਤੇਂਦੁਲਕਰ, ਦਰਜ ਹਨ ਕਈ ਸ਼ਾਨਦਾਰ ਰਿਕਾਰਡ

ਗ੍ਰੀਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਭਾਰਤੀ ਖਿਡਾਰੀਆਂ ਨੇ ਉਸ 'ਤੇ ਤਾਨ੍ਹੇ-ਮਿਹਣੇ ਨਹੀਂ ਮਾਰੇ ਸਗੋਂ ਹੌਸਲਾ ਵਧਾਇਆ। ਕੇ. ਐੱਲ. ਰਾਹੁਲ ਬਾਰੇ ਗੱਲ ਕਰਦੇ ਹੋਏ ਉਸ ਨੇ ਕਿਹਾ, ''ਮੈਂ ਇਸ ਗੱਲ ਨਾਲ ਕਾਫ਼ੀ ਪ੍ਰਭਾਵਿਤ ਹੋਇਆ। ਕੇ. ਐੱਲ. ਰਾਹੁਲ ਬਾਰੇ ਗੱਲ ਕਰਦੇ ਹੋਏ ਉਸ ਨੇ ਕਿਹਾ ਕਿ ਰਾਹੁਲ ਵਿਕਟ ਦੇ ਪਿੱਛੇ ਸਨ। ਉਸ ਨੇ ਮੈਥੋਂ ਪੁੱਛਿਆ ਕਿ ਮੈਂ ਨਰਵਸ ਹਾਂ ਜਾਂ ਨਹੀਂ। ਮੈਂ ਜਵਾਬ ਦਿੰਦੇ ਹੋਏ ਕਿਹਾ, ਹਾਂ ਥੋੜ੍ਹਾ ਨਰਵਸ ਹਾਂ। ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਨੌਜਵਾਨ ਖਿਡਾਰੀ ਹੋ, ਚੰਗਾ ਕਰਨਾ। ਮੈਂ ਤਾਂ ਇਸ ਗੱਲ ਨੂੰ ਹਮੇਸ਼ਾ ਹੀ ਆਪਣੇ ਨਾਲ ਰੱਖਾਂਗਾ।
ਇਹ ਵੀ ਪੜ੍ਹੋ : ਪਤਨੀ ਨਤਾਸ਼ਾ ਨਾਲ ਮਾਲਦੀਵ ਛੁੱਟੀਆਂ ਮਨਾਉਣ ਪੁੱਜੇ ਗੌਤਮ ਗੰਭੀਰ, ਤਸਵੀਰਾਂ ਕੀਤੀਆਂ ਸਾਂਝੀਆਂ

ਗ੍ਰੀਨ ਨੂੰ ਭਾਰਤ ਖ਼ਿਲਾਫ਼ ਕੈਨਬਰਾ 'ਚ ਖੇਡੇ ਗਏ ਸੀਰੀਜ਼ ਦੇ ਤੀਜੇ ਮੁਕਾਬਲੇ 'ਚ ਡੈਬਿਊ ਕਰਨ ਦਾ ਮੌਕਾ ਮਿਲਿਆ। ਉਹ ਆਸਟਰੇਲੀਆ ਵੱਲੋਂ ਵਨ-ਡੇ ਮੁਕਾਬਲਾ ਖੇਡਣ ਵਾਲਾ 230ਵਾਂ ਖਿਡਾਰੀ ਬਣਿਆ। ਪਹਿਲੇ ਮੈਚ 'ਚ ਉਸ ਨੇ ਚਾਰ ਓਵਰ ਲਈ ਗੇਂਦਬਾਜ਼ੀ ਕੀਤੀ ਪਰ ਕੋਈ ਵਿਕਟ ਹਾਸਲ ਨਾ ਕਰ ਸਕਿਆ। ਦੂਜੇ ਪਾਸੇ ਬੱਲੇਬਾਜ਼ੀ ਕਰਦੇ ਹੋਏ ਉਸ ਨੇ 21 ਦੌੜਾਂ ਦੀ ਪਾਰੀ ਖੇਡੀ।

Tarsem Singh

This news is Content Editor Tarsem Singh