ਯੋਗ ਲਈ ਕ੍ਰਿਕਟ ਛੱਡਣ ਦਾ ਮਨ ਬਣਾ ਚੁੱਕੇ ਸਨ ਬੈਨਕ੍ਰਾਫਟ

12/22/2018 1:05:33 PM

ਸਿਡਨੀ : ਆਸਟਰੇਲੀਆ ਦੇ ਦਾਗਦਾਰ ਕ੍ਰਿਕਟਰ ਕੈਮਰੌਨ ਬੈਨਕ੍ਰਾਫਟ ਨੇ ਸ਼ਨੀਵਾਰ ਨੂੰ ਕਿਹਾ ਕਿ ਗੇਂਦ ਨਾਲ ਛੇੜਖਾਨੀ ਮਾਮਲੇ ਤੋਂ ਬਾਅਦ ਉਹ ਪੂਰੀ ਤਰ੍ਹਾਂ ਬਦਲ ਚੁਕੇ ਹਨ ਅਤੇ ਯੋਗ ਟ੍ਰੇਨਰ ਬਣਨ ਲਈ ਕ੍ਰਿਕਟ ਛੱਡਣ ਦੀ ਸੋਚ ਰਹੇ ਸਨ। ਦੱਖਣੀ ਅਫਰੀਕਾ ਵਿਚ ਹੋਏ ਗੇਂਦ ਨਾਲ ਛੇੜਖਾਨੀ ਵਿਵਾਦ ਤੋਂ ਬਾਅਦ ਸਲਾਮੀ ਬੱਲੇਬਾਜ਼ ਬੈਨਕ੍ਰਾਫਟ 'ਤੇ 9 ਮਹੀਨੇ ਦਾ ਬੈਨ ਲਗਾਇਆ ਗਿਆ ਸੀ। ਸਾਬਕਾ ਕਪਤਾਨ ਸਟੀਵ ਸਮਿਥ ਅਤੇ ਉਪ-ਕਪਤਾਨ ਡੇਵਿਡ ਵਾਰਨਰ 'ਤੇ ਇਕ ਸਾਲ ਦਾ ਬੈਨ ਲਗਾਇਆ ਗਿਆ। ਸਮਿਥ ਨੇ ਕਲ ਇਕ ਪ੍ਰੈਸ ਕਾਨਫ੍ਰੈਂਸ ਕੀਤੀ ਜਦਕਿ ਬੈਨਕ੍ਰਾਫਟ ਨੇ ਵੀ ਪਾਬੰਦੀ ਖਤਮ ਹੋਣ ਤੋਂ ਇਕ ਹਫਤੇ ਪਹਿਲਾਂ ਚੁੱਪ ਤੋੜੀ।

ਬੈਨਕ੍ਰਾਫਟ ਨੇ ਖੁਦ ਲਿਖੀ ਇਕ ਚਿੱਠੀ ਵਿਚ ਉਸ ਘਟਨਾ ਦੇ ਬਾਅਦ ਤੋਂ ਹੁਣ ਤੱਕ ਆਪਣੇ ਜਜ਼ਬਾਤੀ ਸਫਰ ਦਾ ਜ਼ਿਕਰ ਕੀਤਾ। ਇਹ ਚਿੱਠੀ ਵੇਸਟ ਆਸਟਰੇਲੀਆ ਅਖਬਾਰ ਵਿਚ ਛੱਪੀ ਹੈ। ਇਸ ਵਿਚ ਉਸ ਨੇ ਦੱਸਿਆ ਕਿ ਕੋਚ ਜਸਟਿਨ ਲੈਂਗਰ ਅਤੇ ਐਡਮ ਵੋਜੇਸ ਦਾ ਉਸ 'ਤੇ ਕਿੰਨਾ ਪ੍ਰਭਾਵ ਹੈ। ਉਸ ਨੇ ਇਹ ਵੀ ਲਿਖਿਆ ਕਿ ਕ੍ਰਿਕਟ ਤੋਂ ਦੂਰ ਰਹਿੰਦਿਆਂ ਯੋਗ ਉਸ ਦੇ ਜੀਵਨ ਦਾ ਅਟੁੱਟ ਅੰਗ ਬਣ ਗਿਆ ਅਤੇ ਉਸ ਨੇ ਯੋਗ ਟ੍ਰੇਨਰ ਬਣਨ ਲਈ ਕ੍ਰਿਕਟ ਛੱਡਣ ਦਾ ਮਨ ਬਣਾ ਲਿਆ ਸੀ। ਬੈਨਕ੍ਰਾਫਟ ਨੇ ਲਿਖਿਆ, ''ਸ਼ਾਇਦ ਕ੍ਰਿਕਟ ਤੇਰੇ ਲਈ ਨਹੀਂ ਹੈ। ਖੁਦ ਤੋਂ ਪੁੱਛੋ। ਕੀ ਤੁਸੀਂ ਵਾਪਸੀ ਕਰੋਗੇ। ਯੋਗ ਤੋਂ ਸਬਰ ਮਿਲਦਾ ਹੈ। ਬਾਅਦ ਵਿਚ ਉਸ ਨੇ ਕ੍ਰਿਕਟ ਵਿਚ ਵਾਪਸੀ ਦਾ ਫੈਸਲਾ ਕੀਤਾ ਅਤੇ ਹੁਣ ਉਹ 30 ਦਸੰਬਰ ਨੂੰ ਪਰਥ ਸਕੋਰਚਰਸ ਲਈ ਬਿਗ ਬੈਸ਼ ਟੀ-20 ਲੀਗ ਦਾ ਪਹਿਲਾ ਮੈਚ ਖੇਡੇਗਾ।