ਇਸ ਦਿੱਗਜ ਖਿਡਾਰੀ ਦੇ ਪਿਤਾ ਦਾ ਹੋਇਆ ਦਿਹਾਂਤ, ਸੋਸ਼ਲ ਮੀਡੀਆ ''ਤੇ ਫੋਟੋ ਵਾਇਰਲ

12/04/2020 1:31:47 AM

ਹੈਮਿਲਟਨ– ਨਿਊਜ਼ੀਲੈਂਡ ਤੇ ਵੈਸਟਇੰਡੀਜ਼ ਵਿਚਾਲੇ ਚੱਲ ਰਹੇ ਪਹਿਲੇ ਟੈਸਟ ਦੌਰਾਨ ਕੇਨ ਵਿਲੀਅਮਸਨ ਦੀ ਇਕ ਫੋਟੋ ਸੋਸ਼ਲ ਮੀਡੀਆ 'ਤੇ ਅਚਾਨਕ ਚਰਚਾ 'ਚ ਆ ਗਈ। ਭਾਵੁਕ ਕਰ ਦੇਣ ਵਾਲੀ ਇਸ ਫੋਟੋ 'ਚ ਵਿਲੀਅਮਸਨ ਵਿੰਡੀਜ਼ ਤੇਜ਼ ਗੇਂਦਬਾਜ਼ ਕੇਮਾਰ ਰੋਚ ਨੂੰ ਗਲੇ ਲਗਾਉਂਦੇ ਹੋਏ ਦਿਖ ਰਹੇ ਹਨ। ਰੋਚ ਦੇ ਪਿਤਾ ਦੀ ਬੀਤੇ ਦਿਨੀਂ ਮੌਤ ਹੋ ਗਈ। ਰੋਚ ਬਾਵਜੂਦ ਇਸ ਦੇ ਹਿੰਮਤ ਨਾ ਹਾਰਦੇ ਹੋਏ ਪਹਿਲਾ ਟੈਸਟ ਮੈਚ ਖੇਡਣ ਉਤਰੇ। ਇਹ ਜਦੋਂ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੂੰ ਪਤਾ ਲੱਗਿਆ ਤਾਂ ਉਸ ਤੋਂ ਰਿਹਾ ਨਹੀਂ ਗਿਆ। ਉਹ ਰੋਚ ਦੇ ਕੋਲ ਗਏ ਤੇ ਗਲੇ ਲਗਾ ਕੇ ਦਿਲਾਸਾ ਦਿੱਤਾ।


ਇਹ ਵੀ ਪੜ੍ਹੋ : ਭਾਰਤੀ ਤੇਜ਼ ਗੇਂਦਬਾਜ਼ ਨਟਰਾਜਨ ਬੋਲੇ- ਦੇਸ਼ ਲਈ ਖੇਡਣਾ ਮਾਣ ਵਾਲੀ ਗੱਲ
ਉਹ ਤਸਵੀਰ ਵਿੰਡੀਜ਼ ਕ੍ਰਿਕਟ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤੀ ਸੀ। ਇਸ 'ਚ ਲਿਖਿਆ ਸੀ- ਕ੍ਰਿਕਟ ਵਿੰਡੀਜ਼ ਬੋਰਡ ਕੇਮਰ ਰੋਚ ਦੇ ਪਿਤਾ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਵਿੰਡੀਜ਼ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਰੋਚ ਦੇ ਪਿਤਾ ਨੂੰ ਸ਼ਰਧਾਂਜਲੀ ਦੇਣ ਦੇ ਲਈ ਪਹਿਲੇ ਟੈਸਟ 'ਚ 'ਬਲੈਕ ਆਰਮਬੈਂਡ' ਪਾਵੇਗੀ।


ਰੋਚ ਤੇ ਵਿਲੀਅਮਸਨ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਮੈਚ ਦੌਰਾਨ ਵੀ ਰੋਚ ਨੇ ਵਿਕਟ ਹਾਸਲ ਕਰਦੇ ਹੋਏ ਆਪਣੇ ਪਿਤਾ ਨੂੰ ਯਾਦ ਕੀਤਾ। ਰੋਚ ਨੇ ਟਾਮ ਲੈਥਮ ਤੇ ਵਿਲੀਅਮਸਨ ਦੀ ਮਹੱਤਵਪੂਰਨ ਸਾਂਝੇਦਾਰੀ ਤੋੜੀ ਸੀ।

ਨੋਟ- ਰੋਚ ਦੇ ਪਿਤਾ ਦਾ ਦਿਹਾਂਤ, ਕੇਨ ਵਿਲੀਅਮਸਨ ਨੇ ਗਲੇ ਲਗਾ ਦਿੱਤਾ ਦਿਲਾਸਾ। ਇਸ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Gurdeep Singh

Content Editor

Related News