CA ਤੇ BCCI ਨੇ ਸਟੇਡੀਅਮ ਦਾ ਕੀਤਾ ਨਿਰੀਖਣ, 8 ਮਾਰਚ ਨੂੰ ਹੋਵੇਗਾ ਮੈਚ

02/02/2019 11:34:16 AM

ਰਾਂਚੀ : ਕ੍ਰਿਕਟ ਆਸਟਰੇਲੀਆ (ਸੀ. ਏ.) ਅਤੇ ਬੀ. ਸੀ. ਸੀ. ਆਈ. ਦੇ 5 ਮੈਂਬਰੀ ਦਲ ਨੇ ਸ਼ੁੱਕਰਵਾਰ ਨੂੰ ਧਰੁਵਾ ਸਥਿਤ ਝਾਰਖੰਡ ਰਾਜ ਕ੍ਰਿਕਟ ਸੰਘ (ਜੇ. ਐੱਸ. ਸੀ. ਏ.) ਦੇ ਕੌਮਾਂਤਰੀ ਸਟੇਡੀਅਮ ਕੰਪਲੈਕਸ ਦਾ ਨਿਰੀਖਣ ਕੀਤਾ। ਇਸ ਦਲ ਵਿਚ ਸੀ. ਏ. ਦੇ 3 ਅਤੇ ਬੀ. ਸੀ. ਸੀ. ਆਈ. ਦੇ 2 ਮੈਂਬਰ ਮੌਜੂਦ ਸੀ। ਇਸ ਮੈਦਾਨ ਵਿਚ ਭਾਰਤ ਅਤੇ ਆਸਟਰੇਲੀਆ ਵਿਚਾਲੇ 8 ਮਾਰਚ ਨੂੰ ਵਨ ਡੇ ਮੈਚ ਖੇਡਿਆ ਜਾਵੇਗਾ।

PunjabKesari

ਜੇ. ਐੱਸ. ਸੀ. ਏ. ਦੇ ਬਿਆਨ ਮੁਤਾਬਕ ਇਸ ਦਲ ਨੇ ਡ੍ਰੈਸਿੰਗ ਰੂਮ, ਡਾਈਨਿੰਗ ਏਰੀਆ, ਪਿਚ, ਮੈਦਾਨ, ਗੈਲਰੀ, ਮੀਡੀਆ ਸੈਂਟਰ, ਨੈਟ ਪ੍ਰੈਕਟਿਸ ਦੀ ਜਗ੍ਹਾ ਅਤੇ ਇਨਡੋਰ ਕ੍ਰਿਕਟ ਸਹੂਲਤ ਦਾ ਨਿਰੀਖਣ ਕੀਤਾ। ਪ੍ਰੈਸ ਰਿਲੀਜ਼ ਮੁਤਾਬਕ ਸਟੇਡੀਅਮ ਦੇ ਨਿਰੀਖਣ ਤੋਂ ਬਾਅਦ ਜੇ. ਐੱਸ. ਸੀ. ਏ. ਨੇ ਦਲ ਨੂੰ ਸਟੇਡੀਅਮ ਦੇ ਸੰਚਾਲਨ, ਸੁਰੱਖਿਆ, ਗੈਸਟ ਹਾਊਸ ਅਤੇ ਲਾਜਿਸਟਿਕ ਦੇ ਇਲਾਵਾ ਸਾਰੇ ਸਬੰਧਤ ਪਹਿਲੂਆਂ ਨਾਲ ਜਾਣੂ ਕਰਾਇਆ। ਸੀ. ਏ. ਟੀਮ ਦੀ ਅਗਵਾਈ ਪ੍ਰੈਕਟਿਸ ਬਰਥੋਲਡ (ਟੀਮ ਆਪ੍ਰੇਸ਼ਨ ਮੈਨੇਜਰ), ਸੀਨ ਕੈਰੋਲ (ਸੁਰੱਖਿਆ ਮੁਖੀ) ਅਤੇ ਬ੍ਰੈਂਡਨ ਡ੍ਰਿਊ (ਆਸਟਰੇਲੀਆ ਐਸੋਸੀਏਸ਼ਨ ਪ੍ਰਤੀਨਿਧੀ ਨੇ ਕੀਤਾ ਜਦਕਿ ਦਲ ਵਿਚ ਬੀ. ਸੀ. ਸੀ. ਆਈ. ਵਲੋਂ ਮਯੰਕ ਪਾਰਿਖ (ਬੀ. ਸੀ. ਸੀ. ਆਈ. ਲਾਜਿਸਟਿਕ ਮੈਨੇਜਰ) ਅਤੇ ਗਿਰਿਸ਼ ਡੋਂਗਰੇ (ਆਸਟਰੇਲੀਆ ਟੀਮ ਲਈ ਬੀ. ਸੀ. ਸੀ. ਆਈ. ਦੇ ਸੰਪਰਕ ਅਧਿਕਾਰੀ) ਸ਼ਾਮਲ ਸਨ।


Related News