VIDEO: ਗੇਟਮੈਨ ਨਾਲ ਹੱਥ ਨਾ ਮਿਲਾਉਣ 'ਤੇ ਸੋਸ਼ਲ ਮੀਡੀਆ 'ਤੇ ਟ੍ਰੋਲ ਹੋਏ ਜਸਪ੍ਰੀਤ ਬੁਮਰਾਹ

03/22/2019 1:26:21 PM

ਨਵੀਂ ਦਿੱਲੀ — ਆਈ. ਪੀ. ਐੱਲ ਸੀਜ਼ਨ 12 ਲਈ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਮੁੰਬਈ ਇੰਡੀਅਨਸ ਟੀਮ ਪ੍ਰੈਕਟਿਸ ਦੌਰਾਨ ਆਪਣਾ ਪੂਰਾ ਜ਼ੋਰ ਲਗਾ ਰਹੀ ਹੈ। ਤਿੰਨ ਵਾਰ ਖਿਤਾਬ ਆਪਣੇ ਨਾਂ ਕਰ ਚੁੱਕੀ ਇਸ ਟੀਮ 'ਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਹਮੇਸ਼ਾ ਦੀ ਤਰ੍ਹਾਂ ਅਹਿਮ ਰੋਲ ਰਹਿਣ ਵਾਲਾ ਹੈ। ਐਤਵਾਰ ਨੂੰ ਮੁੰਬਈ ਨੇ ਆਪਣੇ ਟਵੀਟਰ ਹੈਂਡਲ 'ਤੇ ਬੁਮਰਾਹ ਦਾ ਇੱਕ ਸਪੈਸ਼ਲ ਵੀਡੀਓ ਅਪਲੋਡ ਕੀਤਾ ਜਿਸ 'ਚ ਉਹ ਪ੍ਰੈਕਟਿਸ ਕਰਦੇ ਹੋਏ ਵਿੱਖ ਰਹੇ ਹਨ। ਪਰ ਪ੍ਰੈਕਟਿਸ ਲਈ ਮੈਦਾਨ 'ਤੇ ਪੁੱਜਣ ਤੋਂ ਪਹਿਲਾਂ ਬੁੰਮਰਾਹ ਇਕ ਗੇਟਮੈਨ ਨੂੰ ਨਜ਼ਰਅੰਦਾਜ਼ ਕਰਦੇ ਹੋਏ ਦ੍ਰਿਖਾਈ ਦਿੱਤੇ, ਜਿਸ ਤੋਂ ਬਾਅਦ ਉਹ ਫੈਂਸ ਦੇ ਨਿਸ਼ਾਨੇ 'ਤੇ ਆ ਗਏ।
 

ਦਰਅਸਲ ਹੋਇਆ ਕੁਝ ਅਜਿਹਾ ਕਿ ਵੀਡੀਓ 'ਚ ਬੁਮਰਾਹ ਮੈਦਾਨ 'ਤੇ ਐਂਟਰੀ ਕਰਨ ਤੋਂ ਪਹਿਲਾਂ ਇਕ ਗੱਡੀ ਤੋਂ ਨਿਕਲਦੇ ਹਨ। ਇਸ ਦੌਰਾਨ ਗੱਡੀ ਦੇ ਬਾਹਰ ਖੜੇ ਗੇਟਮੈਨ ਨੇ ਬੁਮਰਾਹ ਦਾ ਦੋਨਾਂ ਹੱਥ ਜੋੜ ਕੇ ਸਵਾਗਤ ਕੀਤਾ। ਇਸ ਤੋਂ ਬਾਅਦ ਇਸ ਸ਼ਖਸ ਨੇ ਬੁਮਰਾਹ ਵੱਲ ਹੱਥ ਮਿਲਾਉਣ ਲਈ ਅੱਗੇ ਕੀਤਾ ਪਰ ਬੁਮਰਾਹ ਨੇ ਉਨ੍ਹਾਂ ਦੇ ਵੱਲ ਧਿਆਨ ਨਹੀਂ ਦਿੱਤਾ 'ਤੇ ਸਿੱਧਾ ਅੱਗੇ ਦੀ ਵਲ ਚੱਲ ਪਿਆ। ਇਸ ਵੀਡੀਓ ਨੂੰ ਦੇਖਣ ਤੋ ਬਾਅਦ ਫੈਨਸ ਨੇ ਗੇਟਮੈਨ ਨੂੰ ਬੁਮਰਾਹ ਦੁਆਰਾ ਨਜ਼ਰਅੰਦਾਜ਼ ਕਰਨ 'ਤੇ ਕਾਫੀ ਨਰਾਜ਼ਗੀ ਜਤਾਈ। ਦੱਸ ਦੇਈਏ ਕਿ ਮੁੰਬਈ ਨੂੰ ਆਪਣਾ ਪਹਿਲਾ ਮੈਚ ਦਿੱਲੀ ਕੈਪੀਟਲਸ ਦੇ ਖਿਲਾਫ 24 ਮਾਰਚ ਨੂੰ ਵਾਨਖੇੜੇ ਸਟੇਡੀਅਮ 'ਚ ਖੇਡਣਾ ਹੈ। ਬੁਮਰਾਹ 61 ਆਈ. ਪੀ. ਐੱਲ ਮੈਚ ਖੇਡ ਚੁੱਕੇ ਹਨ, ਜਿਸ ਦੌਰਾਨ ਉਨ੍ਹਾਂ  ਦੇ ਨਾਂ 63 ਵਿਕਟ ਹਨ। ਬੁਮਰਾਹ ਡੈੱਥ ਓਵਰਾਂ ਦੇ ਸਪੈਸ਼ਲ ਗੇਂਦਬਾਜ਼ ਹਨ। ਉਨ੍ਹਾਂ ਨੇ ਕਈ ਵਾਰ ਆਪਣੇ ਦਮ 'ਤੇ ਟੀਮ ਨੂੰ ਮੈਚ ਜਿਤਵਾਏ ਹਨ।