ਬੁਮਰਾਹ ਨੂੰ ਬਦਲਣਾ ਪੈ ਸਕਦੈ ਗੇਂਦਬਾਜ਼ੀ ਐਕਸ਼ਨ, ਨਹੀਂ ਤਾਂ ਵੱਧ ਸਕਦੀ ਹੈ ਮੁਸ਼ਕਲ

10/03/2019 6:23:38 PM

ਨਵੀਂ ਦਿੱਲੀ : ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਸਟ੍ਰੇਸ ਫ੍ਰੈਕਚਰ ਦੀ ਵਜ੍ਹਾ ਤੋਂ ਦੱਖਣੀ ਅਫਰੀਕਾ ਖਿਲਾਫ ਟੈਸਟ ਸੀਰੀਜ਼ ਤੋਂ ਬਾਹਰ ਹਨ। ਬੁਮਰਾਹ ਨੂੰ ਇਲਾਜ਼ ਲਈ ਇੰਗਲੈਂਡ ਜਾਣਾ ਹੈ ਅਤੇ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਉਹ ਅਗਲੇ ਮਹੀਨੇ ਬੰਗਲਾਦੇਸ਼ ਖਿਲਾਫ ਹੋਣ ਵਾਲੀ ਟੀ-20 ਸੀਰੀਜ਼ ਵਿਚ ਵੀ ਨਹੀਂ ਖੇਡ ਸਕਣਗੇ। ਬੁਮਰਾਹ ਦੀ ਸੱਟ ਗੰਭੀਰ ਤਾਂ ਨਹੀਂ ਦੱਸੀ ਜਾ ਰਹੀ ਪਰ ਵੈਸਟਇੰਡੀਜ਼ ਦੇ ਸਾਬਕਾ ਧਾਕੜ ਮਾਈਕਲ ਹੋਲਡਿੰਗ ਦਾ ਕਹਿਣਾ ਹੈ ਕਿ ਜੇਕਰ ਬੁਮਰਾਹ ਨੂੰ ਲੰਬੇ ਸਮੇਂ ਤਕ ਕ੍ਰਿਕਟ ਖੇਡਣਾ ਹੈ ਤਾਂ ਉਸ ਨੂੰ ਆਪਣੇ ਗੇਦਬਾਜ਼ੀ ਐਕਸ਼ਨ ਵਿਚ ਬਦਲਾਅ ਕਰਨਾ ਹੋਵੇਗਾ।

ਬੁਮਰਾਹ ਨੂੰ ਬਦਲਣਾ ਹੋਵੇਗਾ ਐਕਸ਼ਨ
PunjabKesari
ਮਾਈਕਲ ਹੋਲਡਿੰਗ ਨੇ ਸਪੋਰਟਸ ਵੈਬਸਾਈਟ ਨਾਲ ਗੱਲਬਾਤ ਦੌਰਾਨ ਕਿਹਾ, ''ਮੈਂ ਇਕ ਵਾਰ ਫਿਰ ਦੋਹਰਾਉਂਗਾ ਕਿ ਅੱਜ ਕਲ ਕਾਫੀ ਜ਼ਿਆਦਾ ਕ੍ਰਿਕਟ ਖੇਡਿਆ ਜਾ ਰਿਹਾ ਹੈ ਅਤੇ ਇਸ ਲਈ ਖਿਡਾਰੀ ਜੂਝ ਰਹੇ ਹਨ। ਮੈਂ ਇਹ ਨਹੀਂ ਦੱਸ ਸਕਦਾ ਕਿ ਬੁਮਰਾਹ ਦੇ ਐਕਸ਼ਨ ਦੀ ਵਜ੍ਹਾ ਨਾਲ ਸਟ੍ਰੇਸ ਫ੍ਰੈਕਚਰ ਹੋਇਆ ਹੈ ਪਰ ਮੈਂ ਜਾਣਦਾ ਹਾਂ ਕਿ ਜੇਕਰ ਉਸ ਨੂੰ ਲੰਬਾ ਸਮਾਂ ਚਾਹੀਦਾ ਹੈ ਤਾਂ ਉਸ ਨੂੰ ਆਪਣਾ ਐਕਸ਼ਨ ਅਤੇ ਰਨਅੱਪ ਬਦਲਣ ਦੀ ਜ਼ਰੂਰਤ ਹੈ। ਬੁਮਰਾਹ ਬੇਹੱਦ ਛੋਟੇ ਰਨਅੱਪ ਨਾਲ ਗੇਂਦਬਾਜ਼ੀ ਕਰਦਾ ਹੈ ਜਿਸ ਨਾਲ ਉਸਦੇ ਸਰੀਰ 'ਤੇ ਜ਼ਿਆਦਾ ਪ੍ਰਭਾਵ ਪੈਂਦਾ ਹੈ। ਜੋਫਰਾ ਆਰਚਰ ਦਾ ਇਕ ਦਮ ਸਮੂਥ ਐਕਸ਼ਨ ਹੈ ਜਿਸ ਨਾਲ ਉਸ ਦੇ ਸਰੀਰ 'ਤੇ ਘੱਟ ਦਬਾਅ ਪੈਂਦਾ ਹੈ।''

ਐਕਸ਼ਨ ਬਦਲਣ ਨਾਲ ਕੀ ਪਵੇਗਾ ਪ੍ਰਭਾਵ
PunjabKesari
ਜੇਕਰ ਹੋਲਡਿੰਗ ਦੀ ਗੱਲ ਸਹੀ ਹੈ ਅਤੇ ਸੱਟ ਦੀ ਵਜ੍ਹਾ ਤੋਂ ਬੁਮਰਾਹ ਨੂੰ ਐਕਸ਼ਨ ਬਦਲਣ ਦੀ ਜ਼ਰੂਰਤ ਪੈਂਦੀ ਹੈ ਤਾਂ ਉਸ ਦੀ ਗਤੀ ਅਤੇ ਲਾਈਨ ਲੈਂਥ 'ਤੇ ਪ੍ਰਭਾਵ ਪੈ ਸਕਦਾ ਹੈ। ਦਰਅਸਲ, ਆਪਣੇ ਐਕਸ਼ਨ ਦੀ ਵਜ੍ਹਾ ਤੋਂ ਹੀ ਬੁਮਰਾਹ ਬੱਲੇਬਾਜ਼ਾਂ 'ਤੇ ਭਾਰੀ ਪੈਂਦੇ ਹਨ। ਹੁਣ ਜੇਕਰ ਬੁਮਰਾਹ ਨੂੰ ਨਵੇਂ ਐਕਸ਼ਨ 'ਤੇ ਕੰਮ ਕਰਨਾ ਪਿਆ ਤਾਂ ਉਸ ਦੇ ਲਈ ਬਹੁਤ ਵੱਡਾ ਝਟਕਾ ਸਾਬਤ ਹੋ ਸਕਦਾ ਹੈ।


Related News