ਬ੍ਰਿਟਿਸ਼ PM ਨੂੰ ਗੇਂਦ ਨਾਲ ਵਾਇਰਸ ਫੈਲਣ ਦਾ ਡਰ, ਇੰਗਲੈਂਡ-ਵਿੰਡੀਜ਼ ਸੀਰੀਜ਼ ''ਤੇ ਲਿਆ ਇਹ ਫੈਸਲਾ

06/24/2020 1:21:17 PM

ਸਪੋਰਟਸ ਡੈਸਕ : ਕੋਰੋਨਾ ਵਾਇਰਸ ਦਾ ਇਨਫੈਕਸ਼ਨ ਫੈਲਣ ਦੇ ਖਤਰੇ ਦੇ ਡਰ ਕਾਰਨ ਕੌਮਾਂਤਰੀ ਕ੍ਰਿਕਟ ਕਾਊਂਸਿਲ (ਆਈ. ਸੀ. ਸੀ.) ਨੇ ਗੇਂਦ ਚਮਕਾਉਣ ਲਈ ਲਾਰ ਦੇ ਇਸਤੇਮਾਲ 'ਤੇ ਬੈਨ ਲਗਾ ਦਿੱਤਾ ਹੈ। ਹੁਣ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਗੇਂਦ ਨਾਲ ਇਨਫੈਕਸ਼ਨ ਫੈਲਣ ਦਾ ਖਤਰਾ ਸਤਾ ਰਿਹਾ ਹੈ। ਕੋਵਿਡ-19 ਮਹਾਮਾਰੀ ਦਾ ਹੁਣ ਤਕ ਕੋਈ ਇਲਾਜ ਨਹੀਂ ਨਿਕਲਿਆ ਪਰ ਖੇਡ ਗਦਤ ਨੇ ਇਸ ਦੇ ਨਾਲ ਜੀਣ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸੇ ਕ੍ਰਮ ਵਿਚ 8 ਜੁਲਾਈ ਤੋਂ ਇੰਗਲੈਂਡ-ਵੈਸਟਇੰਡੀਜ਼ ਸੀਰੀਜ਼ ਦੀ ਸ਼ੁਰੂਆਤ ਹੋਣੀ ਹੈ। ਇਸ ਵਿਚਾਲੇ ਪ੍ਰਧਾਨ ਮੰਤਰੀ ਬੋਰਿਸ ਨੇ ਕ੍ਰਕਿਟ ਦੀ ਗੇਂਦ ਨਾਲ ਕੋਵਿਡ-19 ਫੈਲਣ ਦਾ ਖਤਰਾ ਦੱਸਿਆ ਹੈ। ਉਸ ਨੇ ਸਾਫ ਕਰ ਦਿੱਤਾ ਹੈ ਕਿ ਕ੍ਰਿਕਟ ਵਿਚ ਲੱਗੀਆਂ ਪਾਬੰਦੀਆਂ ਹਟਾਈਆਂ ਨਹੀਂ ਜਾਣਗੀਆਂ। ਹਾਲਾਂਕਿ, ਇਸ ਦਾ ਇੰਗਲੈਂਡ-ਵੈਸਟਇੰਡੀਜ਼ 'ਤੇ ਅਸਰ ਪੈਣ ਤੋਂ ਵੀ ਮਨ੍ਹਾ ਨਹੀਂ ਕੀਤਾ ਹੈ। ਸੀਰੀਜ਼ 'ਤੇ ਰੋਕ ਨਹੀਂ ਲੱਗੇਗੀ। ਆਈ. ਸੀ. ਸੀ. ਨੇ ਮੈਚ ਦੌਰਾਨ ਹੱਥ ਨਹੀਂ ਮਿਲਾਉਣ ਤੇ ਸੋਸ਼ਲ ਡਿਸਟੈਂਸਿੰਗ ਵਰਗੀਆਂ ਕਈ ਗਾਈਡਲਾਈਂਸ ਜਾਰੀ ਕੀਤੀਆਂ ਹਨ। ਆਈ. ਸੀ. ਸੀ. ਨੇ ਟੈਸਟ ਮੈਚ ਦੌਰਾਨ ਕੋਰੋਨਾ ਕੰਕਸ਼ਨ (ਸਬਸੀਟਿਊਟ) ਦਾ ਬਦਲ ਵੀ ਦਿੱਤਾ ਹੈ।

ਜਾਨਸਨ ਨੇ ਕਿਹਾ ਕਿ ਕ੍ਰਿਕਟ ਦੇ ਨਾਲ ਸਮੱਸਿਆ ਇਹ ਹੈ ਕਿ ਹਰ ਕੋਈ ਇਹ ਸਮਝਦਾ ਹੈ ਕਿ ਗੇਂਦ ਨਾਲ ਆਮ ਤੌਰ 'ਤੇ ਬੀਮਾਰੀ ਫੈਲਣ ਦਾ ਖਤਰਾ ਹੈ। ਮੈਂ ਇਸ ਸਬੰਧ ਵਿਚ ਕਈ ਵਾਰ ਵਿਗਿਆਨੀਆਂ ਨਾਲ ਗੱਲ ਕੀਤੀ ਹੈ। ਫਿਲਹਾਲ, ਅਸੀਂ ਕ੍ਰਿਕਟ ਨੂੰ ਕੋਵਿਡ-19 ਤੋਂ ਸੁਰੱਖਿਅਤ ਰੱਖਣ ਲਈ ਜ਼ਿਆਦਾ ਕੰਮ ਕਰ ਰਹੇ ਹਾਂ। ਅਸੀਂ ਹੁਣ ਤਕ ਗਾਈਡਲਾਈਂਸ ਵਿਚ ਕਿਸੇ ਵੀ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਕੀਤਾ ਹੈ।

ਵੈਸਟਇੰਡੀਜ਼-ਇੰਗਲੈਂਡ ਵਿਚਾਲੇ ਪਹਿਲਾ ਟੈਸਟ 8 ਤੋਂ 12 ਜੁਲਾਈ ਤਕ ਸਾਊਥੈਂਪਟਨ ਦੇ ਏਜਿਸ ਬਾਲ ਵਿਚ ਖੇਡਿਆ ਜਾਣਾ ਹੈ। ਹੋਰ 2 ਟੈਸਟ ਮੈਚ ਓਲਡ ਟ੍ਰੈਫਰਡ ਵਿਚ 16 ਤੋਂ 20 ਜੁਲਾਈ ਤਕ ਖੇਡੇ ਜਾਣੇ ਹਨ। ਇੰਗਲੈਂਡ ਦੀ 30 ਮੈਂਬਰੀ ਟੀਮ ਅਭਿਆਸ ਲਈ ਵੀਰਵਾਰ ਤੋਂ ਸਾਊਥੈਂਪਟਨ ਵਿਚ ਇਕੱਠੀ ਹੋਵੇਗੀ।

Ranjit

This news is Content Editor Ranjit