ਬ੍ਰਿਟਿਸ਼ ਭਾਰਤੀ ਨੇ ਕੋਹਲੀ ਨਾਲ ਸੰਬੰਧਤ ਪੇਂਟਿੰਗ 29 ਲੱਖ ਪੌਂਡ 'ਚ ਖਰੀਦੀ

06/14/2017 5:47:40 PM

ਬਰਮਿੰਘਮ (ਰਾਜਵੀਰ ਸਮਰਾ)— ਬ੍ਰਿਟਿਸ਼ ਭਾਰਤੀ ਵਪਾਰੀ ਪੂਨਮ ਗੁਪਤਾ ਨੇ ਵਿਰਾਟ ਕੋਹਲੀ ਦੀ ਆਈ.ਪੀ.ਐੱਲ. ਵਿਚ 10 ਸਾਲ ਦੀ ਯਾਤਰਾ ਦਾ ਚਿੱਤਰਣ ਕਰਨ ਵਾਲੀ ਪੇਂਟਿੰਗ 29 ਲੱਖ ਪੌਂਡ 'ਚ ਖਰੀਦੀ। ਪੇਂਟਿੰਗ ਬਣਾਉਣ ਵਾਲੀ ਸਾਸ਼ਾ ਦੁਨੀਆ ਦੇ ਮਸ਼ਹੂਰ ਪੇਂਟਰਾਂ 'ਚੋਂ ਇਕ ਹੈ। ਉਹ ਡੇਵਿਡ ਬੈਕਹਮ, ਮਹਿੰਦਰ ਸਿੰਘ ਧੋਨੀ ਅਤੇ ਯੁਵਰਾਜ ਸਿੰਘ ਨਾਲ ਉਨ੍ਹਾਂ ਦੇ ਚੈਰਿਟੀ ਕੰਮਾਂ ਲਈ ਜੁੜੀ ਹੋਈ ਹੈ। ਸਕਾਟਲੈਂਡ ਸਥਿਤ ਕੰਪਨੀ ਪੀ.ਜੀ. ਪੇਪਰਜ਼ ਦੀ ਸੀ.ਈ.ਓ. ਪੂਨਮ ਗੁਪਤਾ ਨੇ ਕਿਹਾ ਕਿ ਮੈਨੂੰ ਭਾਰਤੀ ਕ੍ਰਿਕਟਰਾਂ ਦੀ ਨੌਜਵਾਨ ਪੀੜ੍ਹੀ ਪਸੰਦ ਹੈ ਕਿਉਂਕਿ ਉਹ ਜ਼ਿੰਮੇਵਾਰ ਹਨ। ਮੈਦਾਨ ਦੇ ਬਾਹਰ ਅਤੇ ਅੰਦਰ ਫਰਕ ਪੈਦਾ ਕਰਨਾ ਚਾਹੁੰਦੇ ਹਨ। ਵਿਰਾਟ ਦੇ ਚੈਰਿਟੀ ਕੰਮਾਂ ਤੋਂ ਮੈਂ ਬਹੁਤ ਪ੍ਰਭਾਵਿਤ ਹਾਂ।