ਜਨਮ ਦਿਨ 'ਤੇ ਬ੍ਰਿਟਿਸ਼ ਗੋਲਫਰ Charley Hull ਨੇ ਸਫੈਦ ਗਾਊਨ 'ਚ ਦਿਖਾਈ ਖੂਬਸੂਰਤੀ, ਹਰ ਕੋਈ ਹੋਇਆ ਫਿਦਾ

03/21/2022 9:37:48 PM

ਖੇਡ ਡੈਸਕ- ਬ੍ਰਿਟਿਸ਼ ਗੋਲਫਰ ਚਾਰਲੀ ਹਲ ਨੇ ਆਪਣੇ 26ਵੇਂ ਜਮਨ ਦਿਨ 'ਤੇ ਆਪਣਾ ਗਲੈਮਰਸ ਅੰਦਾਜ਼ ਦਿਖਾਇਆ ਹੈ। ਗੋਲਫ ਜਗਤ ਦੀ ਸਭ ਤੋਂ ਸੁੰਦਰ ਖਿਡਾਰੀਆਂ ਵਿਚੋਂ ਇਕ ਚਾਰਲੀ ਹਲ ਇੰਸਟਾਗ੍ਰਾਮ 'ਤੇ ਖੂਬ ਚਰਚਾ ਵਿਚ ਰਹਿੰਦੀ ਹੈ। ਉਸਦਾ ਇੰਸਟਾ. ਉਸਦੇ ਗੋਲਫ ਟੂਰਨਾਮੈਂਟ ਅਤੇ ਵੀਕੇਸ਼ੰਸ ਫੋਟੋਜ਼ ਦੇ ਨਾਲ ਭਰਿਆ ਪਿਆ ਹੈ। ਆਪਣੇ ਦੋ ਲੱਖ ਵੀ ਜ਼ਿਆਦਾ ਪ੍ਰਸ਼ੰਸਕਾਂ ਦੇ ਲਈ ਚਾਰਲੀ ਹਲ ਸਮੇਂ-ਸਮੇਂ 'ਤੇ ਗਲੈਮਰਸ ਫੋਟੋਜ਼ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਫਿਲਹਾਲ ਉਹ ਆਪਣੇ ਜਨਮ ਦਿਨ 'ਤੇ ਸ਼ੇਅਰ ਫੋਟੋਜ਼ ਦੇ ਕਾਰਨ ਫੈਂਸ ਖੂਬ ਸ਼ਲਾਘਾ ਕਰ ਰਹੇ ਹਨ।

ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ : ਪਾਕਿ ਨੇ ਵਿੰਡੀਜ਼ ਨੂੰ ਹਰਾ ਕੇ ਤੋੜਿਆ ਹਾਰ ਦਾ ਸਿਲਸਿਲਾ

ਇਹ ਖ਼ਬਰ ਪੜ੍ਹੋ- ਦਿੱਲੀ ਦੰਗਿਆਂ ’ਚ ਜਨਤਕ ਜਾਇਦਾਦ ਦੇ ਨੁਕਸਾਨ ਦੀ ਵਸੂਲੀ ਦੀ ਮੰਗ, ਉਮਰ ਖਾਲਿਦ ਦੀ ਜ਼ਮਾਨਤ ਪਟੀਸ਼ਨ ਫੈਸਲਾ ਟਾਲਿਆ

ਚਾਰਲੀ ਐੱਮੀ ਹਲ ਦੀ ਗੱਲ ਕਰੀਏ ਤਾਂ ਪਹਿਲੀ ਵਾਰ 2 ਸਾਲ ਦੀ ਉਮਰ ਵਿਚ ਗੋਲਫ ਨਾਲ ਜਾਣ-ਪਛਾਣ ਕੀਤੀ ਸੀ। ਉਹ ਕੇਟਰਿੰਗ ਗੋਲਫ ਕਲੱਬ ਵਿਚ ਆਪਣੇ ਪਿਤਾ ਦੇ ਨਾਲ ਖੇਡਣ ਜਾਂਦੀ ਸੀ। ਉਸ ਨੇ 13 ਸਾਲ ਦੀ ਉਮਰ ਵਿਚ ਸਕੂਲ ਛੱਡ ਦਿੱਤਾ ਅਤੇ ਘਰ 'ਚ ਪੜ੍ਹਾਈ ਕੀਤੀ ਅਤੇ ਸ਼ੌਕੀਆ ਟੂਰਨਾਮੈਂਟ ਵਿਚ ਖੇਡਣਾ ਸ਼ੁਰੂ ਕਰ ਦਿੱਤਾ। 

ਚਾਰਲੀ ਹਲ ਦੇ ਰਿਕਾਰਡ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਐੱਲ. ਪੀ. ਜੀ. ਏ. ਟੂਰ 'ਤੇ ਇਕ ਲੇਡੀਜ਼, ਯੂਰਪੀਆਨ ਟੂਰ 'ਤੇ 3 ਜਿੱਤ ਹਾਸਲ ਕੀਤੀ ਹੈ। ਉਹ 2013 ਵਿਚ ਐੱਲ. ਈ. ਟੀ. ਰੂਕੀ ਆਫ ਦਿ ਯੀਅਰ ਐਵਾਰਡ ਵੀ ਜਿੱਤ ਚੁੱਕੀ ਹੈ। ਇਸ ਸਾਲ ਉਨ੍ਹਾਂ ਨੇ ਵੈਸਟ ਇੰਟਰਨੈਸ਼ਨਲ ਨਿਯੂਕਮਰ ਦਾ ਐਵਾਰਡ ਵੀ ਜਿੱਤਿਆ ਸੀ। 2014 ਵਿਚ ਉਹ ਲੇਡੀਜ਼ ਯੂਰਪੀਅਨ ਟੂਰ ਦੀ ਖਿਡਾਰਨ ਆਫ ਦਿ ਯੀਅਰ ਰਹੀ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 

Gurdeep Singh

This news is Content Editor Gurdeep Singh