ਕੀਨੀਆ ਦੀ ਬਿ੍ਰਗੇਡ ਕੋਸੇਗੀ ਸਭ ਤੋਂ ਤੇਜ਼ੀ ਨਾਲ ਹਾਫ ਮੈਰਾਥਨ ਪੂਰਾ ਕਰਨ ਵਾਲੀ ਮਹਿਲਾ ਬਣੀ

09/09/2019 11:42:19 AM

ਲੰਡਨ — ਕੀਨੀਆ ਦੀ ਦੌੜਾਕ ਬਿ੍ਰਗੇਡ ਕੋਸੇਗੀ ਐਤਵਾਰ ਨੂੰ ਇਕ ਘੰਟੇ, ਚਾਰ ਮਿੰਟ ਅਤੇ 28 ਸਕਿੰਟ ਦੇ ਸਮੇਂ ਦੇ ਨਾਲ ਗ੍ਰੇਟ ਨਾਰਥ ਜਿੱਤ ਕੇ ਹਾਫ ਮੈਰਾਥਨ ਨੂੰ ਸਭ ਤੋਂ ਘੱਟ ਸਮੇਂ ’ਚ ਪੂਰਾ ਕਰਨ ਵਾਲੀ ਖਿਡਾਰਨ ਬਣੀ।  ਹਾਫ ਮੈਰਾਥਨ ਨੂੰ ਸਭ ਤੋਂ ਘੱਟ ਸਮੇਂ ’ਚ ਪੂਰਾ ਕਰਨ ਦਾ ਰਿਕਾਰਡ ਕੀਨੀਆ ਦੀ ਹੀ ਜਾਏਸਿਲੀਨ ਜੇਪਕੋਸੇਗੀ ਦੇ ਨਾਂ ਹੈ ਜਿਨ੍ਹਾਂ ਨੇ 2017 ’ਚ ਇਹ ਰਿਕਾਰਡ ਆਪਣੇ ਨਾਂ ਕੀਤਾ ਸੀ। ਕੋਸੇਗੀ ਨੇ ਉਨ੍ਹਾਂ ਤੋਂ 23 ਸਕਿੰਟ ਘੱਟ ਲਿਆ ਪਰ ਉਹ ਰਿਕਾਰਡ ਉਨ੍ਹਾਂ ਦੇ ਨਾਂ ਨਾ ਹੋ ਸਕਿਆ ਕਿਉਂਕਿ ਇੰਗਲੈਂਡ ਦਾ ਗ੍ਰੇਟ ਨਾਰਥ ਰਨ ਕੋਰਸ ਰਿਕਾਰਡ ਦਾ ਪਾਤਰ ਨਹੀਂ ਹੈ।

Tarsem Singh

This news is Content Editor Tarsem Singh