ਸ਼ੇਫਾਲੀ ਨੂੰ ਰੋਦੇਂ ਦੇਖਣਾ ਬੁਰਾ ਲਗ ਰਿਹਾ ਹੈ : ਬ੍ਰੋਟ ਲੀ

03/09/2020 4:40:53 PM

ਮੈਲਬੋਰਨ— ਸਾਬਕਾ ਤੇਜ਼ ਗੇਂਦਬਾਜ਼ ਬ੍ਰੇਟ ਲੀ ਨੇ ਸੋਮਵਾਰ ਨੂੰ ਕਿਹਾ ਕਿ ਮਹਿਲਾ ਟੀ-20 ਵਿਸ਼ਵ ਕੱਪ ਫਾਈਨਲ ’ਚ ਆਸਟਰੇਲੀਆ ਦੇ ਹੱਥੋਂ ਭਾਰਤ ਦੀ ਹਾਰ ਦੇ ਬਾਅਦ ਯੁਵਾ ਭਾਰਤੀ ਬੱਲੇਬਾਜ਼ ਸ਼ੇਫਾਲੀ ਵਰਮਾ ਨੂੰ ਰੋਂਦੇ ਹੋਏ ਦੇਖ ਕੇ ਬੁਰਾ ਲੱਗ ਰਿਹਾ ਸੀ। ਪਹਿਲੀ ਵਾਰ ਫਾਈਨਲ ’ਚ ਪਹੁੰਚੀ ਭਾਰਤੀ ਟੀਮ ਨੂੰ ਆਸਟਰੇਲੀਆ ਨੇ ਫਾਈਨਲ ’ਚ 85 ਦੌੜਾਂ ਨਾਲ ਹਰਾਇਆ। 

PunjabKesari

ਫਾਈਨਲ ’ਚ ਵਰਮਾ ਆਪਣੀ ਲੈਅ ਹਾਸਲ ਨਹੀਂ ਕਰ ਸਕੀ ਅਤੇ ਮੈਚ ਦੇ ਬਾਅਦ ਉਸ ਦੇ ਹੰਝੂ ਨਹੀਂ ਰੁਕ ਰਹੇ ਸਨ। ਲੀ ਨੇ ਆਈ. ਸੀ. ਸੀ. ਲਈ ਆਪਣੀ ਕਾਲਮ ’ਚ ਲਿਖਿਆ, ‘‘ਮੈਨੂੰ ਸ਼ੇਫਾਲੀ ਵਰਮਾ ਦਾ ਰੋਣਾ ਬਹੁਤ ਬੁਰਾ ਲੱਗਾ ਰਿਹਾ ਸੀ। ਉਸ ਨੂੰ ਰੋਂਦੇ ਹੋਏ ਦੇਖ ਕੇ ਚੰਗਾ ਨਹੀਂ ਲੱਗਾ ਪਰ ਉਸ ਨੂੰ ਆਪਣੇ ਪ੍ਰਦਰਸ਼ਨ ’ਤੇ ਮਾਣ ਹੋਣਾ ਚਾਹੀਦਾ ਹੈ।’’ ਉਨ੍ਹਾਂ ਕਿਹਾ, ‘‘ਪਹਿਲੇ ਹੀ ਟੂਰਨਾਮੈਂਟ ’ਚ ਇਸ ਤਰ੍ਹਾਂ ਦਾ ਪ੍ਰਦਰਸ਼ਨ ਉਸ ਦੀ ਪ੍ਰਤਿਭਾ ਅਤੇ ਮਾਨਸਿਕ ਮਜ਼ਬੂਤੀ ਦਿਖਾਉਂਦਾ ਹੈ। ਉਹ ਇੱਥੋਂ ਬਿਹਤਰ ਹੋ ਕੇ ਨਿਕਲੇਗੀ।’’ ਲੀ ਨੇ ਕਿਹਾ, ‘‘ਭਾਰਤ ਲਈ ਇਹ ਨਿਰਾਸ਼ਾਜਨਕ ਰਾਤ ਸੀ। ਪਰ ਭਾਰਤੀ ਟੀਮ ਵਾਪਸੀ ਕਰੇਗੀ। ਇੱਥੇ ਸਭ ਕੁਝ ਖ਼ਤਮ ਨਹੀਂ ਹੋ ਜਾਂਦਾ। 


Tarsem Singh

Content Editor

Related News