ਜ਼ਿੰਬਾਬਵੇ ਦੇ ਪ੍ਰਸਿੱਧ ਕ੍ਰਿਕਟਰ ਦੀ ਪਤਨੀ ਨਾਲ ਲੁੱਟ, ਟਵੀਟ ਕਰਕੇ ਜਤਾਈ ਵਿਵਸਥਾ 'ਤੇ ਚਿੰਤਾ

05/17/2019 9:17:06 AM

ਨਵੀਂ ਦਿੱਲੀ— ਜ਼ਿੰਬਾਬਵੇ ਦੇ ਬੱਲੇਬਾਜ਼ ਬ੍ਰੇਂਡਨ ਟੇਲਰ ਦੀ ਪਤਨੀ ਨੂੰ ਇਸ ਹਫਤੇ ਉਨ੍ਹਾਂ ਦੇ ਘਰ ਦੇ ਬਾਹਰ ਕਾਰ ਸਵਾਰਾਂ ਨੇ ਲੁਟ ਲਿਆ। ਬ੍ਰੈਂਡਨ ਨੇ ਟਵੀਟ ਕਰਕੇ ਫੈਂਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਹੈ। ਟੇਲਰ ਨੇ ਲਿਖਿਆ ਮੇਰੇ ਘਰ ਦੇ ਬਾਹਰ ਇਕ ਭਿਆਨਕ ਸਥਿਤੀ ਸੀ। ਮੈਂ ਸੜਕ 'ਤੇ ਖੜ੍ਹਾ ਪਤਨੀ ਦੇ ਪਰਤਨ ਦਾ ਇੰਤਜ਼ਾਰ ਕਰ ਰਿਹਾ ਸੀ। ਉਸੇ ਸਮੇਂ ਗੇਟ ਤੋਂ 100 ਮੀਟਰ ਦੂਰ ਉਸ ਨੇ ਚੀਕਣਾ ਸ਼ੁਰੂ ਕਰ ਦਿੱਤਾ। ਮੈਂ ਦੇਖਿਆ ਚਾਰ ਲੋਕ ਉਸ ਤੋਂ ਲੁੱਟ ਖੋਹ ਕਰਨ 'ਚ ਲੱਗੇ ਹੋਏ ਹਨ। ਮੈਂ ਜਦ ਦੌੜ ਕੇ ਪਤਨੀ ਦੇ ਕੋਲ ਪਹੁੰਚਿਆ ਉਦੋਂ ਤਕ ਉਹ ਹਥਿਆਰਬੰਦ ਲੋਕ ਲਾਲ ਰੰਗ ਦੀ ਕਾਰ 'ਚ ਦੌੜ ਚੁੱਕੇ ਸਨ। 

ਬ੍ਰੇਂਡਨ ਨੇ ਇਸ ਦੇ ਬਾਅਦ ਹੀ ਸ਼ਹਿਰ 'ਚ ਵਧ ਰਹੀ ਅਪਰਾਧਕ ਗਤੀਵਿਧੀਆਂ 'ਤੇ ਚਿੰਤਾ ਜਤਾਈ। ਉਨ੍ਹਾਂ ਕਿਹਾ- ਅਪਰਾਧੀਆਂ ਨੇ ਰਾਜਧਾਨੀ ਸ਼ਹਿਰ ਦੇ ਉਪ ਨਗਰਾਂ 'ਚ ਬਿਜਲੀ ਦੀ ਖਰਾਬੀ ਦਾ ਫਾਇਦਾ ਉਠਾਇਆ ਹੈ। ਜਦਕਿ, ਚੋਰੀ ਸਬੰਧੀ ਬ੍ਰੇਂਡਨ ਨੇ ਇਕ ਹੋਰ ਟਵੀਟ ਲਿਖਿਆ- ਖੁਸ਼ਕਿਸਮਤੀ ਨਾਲ ਉਸ ਨੇ (ਪਤਨੀ ਨੇ) ਸਿਰਫ ਆਪਣਾ ਹੈਂਡਬੈਗ ਗੁਆ ਦਿੱਤਾ ਹੈ। ਇਹ ਬਹੁਤ ਬੁਰਾ ਹੋ ਸਕਦਾ ਸੀ। ਬ੍ਰੈਂਡਨ ਨੇ ਇਸ ਦੇ ਨਾਲ ਹੀ ਲੋਕਾਂ ਨੂੰ ਅਪਰਾਧਕ ਗਤੀਵਿਧੀਆਂ ਦੇ ਖਿਲਾਫ ਇਕਜੁਟ ਹੋਣ ਦਾ ਦਾ ਸੱਦਾ ਦਿੱਤਾ। ਜ਼ਿਕਰਯੋਗ ਹੈ ਕਿ ਸੱਜੇ ਹੱਥ ਦੇ ਬੱਲੇਬਾਜ਼ ਬ੍ਰੇਂਡਨ ਨੇ ਜ਼ਿੰਬਾਬਵੇ ਲਈ ਅਜੇ ਤਕ 188 ਵਨ ਡੇ ਅਤੇ 28 ਟੈਸਟ ਖੇਡੇ ਹਨ। ਇਸ 'ਚ ਉਨ੍ਹਾਂ ਦੇ ਨਾਂ ਕ੍ਰਮਵਾਰ 6,156 ਅਤੇ 1,840 ਦੌੜਾਂ ਦਰਜ ਹਨ।

Tarsem Singh

This news is Content Editor Tarsem Singh