ਬ੍ਰੈਂਡਨ ਟੇਲਰ ਨੇ ਵਨ ਡੇ ਕ੍ਰਿਕਟ ''ਚ ਪੂਰਾ ਕੀਤਾ ''ਛੱਕਿਆਂ ਦਾ ਸੈਂਕੜਾ''

10/30/2020 10:19:17 PM

ਨਵੀਂ ਦਿੱਲੀ- ਜ਼ਿੰਬਾਬਵੇ ਦੇ ਬ੍ਰੈਂਡਨ ਟੇਲਰ ਨੇ ਪਾਕਿਸਤਾਨ ਵਿਰੁੱਧ ਪਹਿਲੇ ਵਨ ਡੇ 'ਚ ਤਿੰਨ ਛੱਕੇ ਲਗਾ ਕੇ ਆਪਣੇ ਵਨ ਡੇ ਕਰੀਅਰ ਦੇ 100 ਛੱਕੇ ਪੂਰੇ ਕਰ ਲਏ। ਬ੍ਰੈਂਡਨ ਜ਼ਿੰਬਾਬਵੇ ਵਲੋਂ ਵਨ ਡੇ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ 'ਚ ਤੀਜੇ ਨੰਬਰ 'ਤੇ ਹੈ। ਉਨ੍ਹਾਂ ਨੇ ਪਾਕਿਸਤਾਨ ਦੇ ਵਿਰੁੱਧ ਰਾਵਲਪਿੰਡੀ ਦੇ ਮੈਦਾਨ 'ਤੇ ਖੇਡੇ ਗਏ ਪਹਿਲੇ ਮੈਚ 'ਚ ਇਹ ਰਿਕਾਰਡ ਆਪਣੇ ਨਾਂ ਕੀਤਾ। ਦੇਖੋ ਬ੍ਰੈਂਡਨ ਦੇ ਰਿਕਾਰਡ-
ਜ਼ਿੰਬਾਬਵੇ ਵਲੋਂ ਵਨ ਡੇ 'ਚ ਸਭ ਤੋਂ ਜ਼ਿਆਦਾ ਸਕੋਰ

ਐਂਡੀ ਫਲਾਵਰ- 213 ਮੈਚ, 6786 ਦੌੜਾਂ, 4 ਸੈਂਕੜੇ, 55 ਅਰਧ ਸੈਂਕੜੇ
ਗ੍ਰਾਂਟ ਫਲਾਵਰ- 221 ਮੈਚ, 6571 ਦੌੜਾਂ, 6 ਸੈਂਕੜੇ, 40 ਅਰਧ ਸੈਂਕੜੇ
ਬ੍ਰੈਂਡਨ ਟੇਲਰ- 197 ਮੈਚ, 6438 ਦੌੜਾਂ, 11 ਸੈਂਕੜੇ, 39 ਅਰਧ ਸੈਂਕੜੇ
ਹੈਮਿਲਟਨ ਮਸਕਾਦਜਾ- 209 ਮੈਚ, 5658 ਦੌੜਾਂ, 34 ਅਰਧ ਸੈਂਕੜੇ
ਐਲੀਸਟੇਅਰ ਕੈਮਬੇਲ- 188 ਮੈਚ, 5185 ਦੌੜਾਂ, 7 ਸੈਂਕੜੇ, 30 ਅਰਧ ਸੈਂਕੜੇ


ਜ਼ਿੰਬਾਬਵੇ ਵਲੋਂ ਵਨ ਡੇ 'ਚ ਸਭ ਤੋਂ ਜ਼ਿਆਦਾ ਛੱਕੇ
105 ਈ. ਚਿਗੁੰਬੁਰਾ
102 ਬ੍ਰੈਂਡਨ ਟੇਲਰ
86 ਹੈਮਿਲਟਨ ਮਸਕਾਦਜਾ
64 ਸਿਕੰਦਰ ਰਜਾ
48 ਹੀਥ ਸਟ੍ਰਿਕ
ਜ਼ਿਕਰਯੋਗ ਹੈ ਕਿ ਪਹਿਲਾਂ ਖੇਡਦੇ ਹੋਏ ਪਾਕਿਸਤਾਨ ਨੇ 50 ਓਵਰਾਂ 'ਚ 281 ਦੌੜਾਂ ਬਣਾਈਆਂ ਸਨ। ਪਾਕਿਸਤਾਨ ਦੀ ਸ਼ੁਰੂਆਤ ਵਧੀਆ ਸੀ। ਇਮਾਮ ਨੇ 58 ਦੌੜਾਂ, ਅਬਿਦ ਅਲੀ ਨੇ 21 ਦੌੜਾਂ ਬਣਾਈਆਂ। ਪਾਕਿ ਕਪਤਾਨ ਬਾਬਰ ਆਜ਼ਮ ਵੱਡੀ ਪਾਰੀ ਨਹੀਂ ਖੇਡ ਸਕੇ ਅਤੇ ਉਨ੍ਹਾਂ ਨੇ 18 ਗੇਂਦਾਂ 'ਚ ਤਿੰਨ ਚੌਕਿਆਂ ਦੀ ਮਦਦ ਨਾਲ 19 ਦੌੜਾਂ ਬਣਾਈਆਂ। ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਜ਼ਿੰਬਾਬਵੇ ਦੀ ਟੀਮ 49.4 ਓਵਰਾਂ 'ਚ 255 ਦੌੜਾਂ 'ਤੇ ਢੇਰ ਹੋ ਗਈ ਅਤੇ ਪਾਕਿਸਤਾਨ ਨੇ ਇਹ ਮੈਚ 26 ਦੌੜਾਂ ਨਾਲ ਜਿੱਤ ਲਿਆ।

Gurdeep Singh

This news is Content Editor Gurdeep Singh