ਬ੍ਰਾਜ਼ੀਲ ਦੇ ਸਾਬਕਾ ਗੋਲਕੀਪਰ ਜੂਲੀਓ ਸੇਜਾਰ ਨੇ ਫੁੱਟਬਾਲ ਤੋਂ ਲਿਆ ਸੰਨਿਆਸ

04/22/2018 3:30:54 PM

ਰੀਓ ਡਿ ਜਨੇਰੀਓ (ਬਿਊਰੋ)— ਜੂਲੀਓ ਸੇਜਾਰ ਨੇ ਆਪਣੇ ਬਚਪਨ ਦੇ ਕਲੱਬ ਲੇਮਿੰਗੋ ਵੱਲੋਂ ਅੰਤਿਮ ਮੈਚ ਖੇਡ ਕੇ ਫੁੱਟਬਾਲ ਨੂੰ ਅਲਵਿਦਾ ਕਿਹਾ। ਬ੍ਰਾਜ਼ੀਲ, ਇੰਟਰ ਮਿਲਾਨ ਅਤੇ ਬੇਨਫਿਕਾ ਦੇ 38 ਸਾਲਾ ਦੇ ਸਾਬਕਾ ਖਿਡਾਰੀ ਸੇਜਾਰ ਨੇ ਇਤਿਹਾਸਕ ਮਰਾਕਾਨਾ ਸਟੇਡੀਅਮ 'ਚ ਆਪਣੇ ਖਿਲਾਫ ਕੋਈ ਗੋਲ ਨਾ ਹੋਣ ਦਿੱਤਾ ਜਿਸ ਨਾਲ ਬ੍ਰਾਜ਼ੀਲੀ ਚੈਂਪੀਅਨਸ਼ਿਪ ਦੇ ਦੂਜੇ ਦੌਰ 'ਚ ਉਸ ਦੀ ਟੀਮ ਨੇ 2-0 ਨਾਲ ਜਿੱਤ ਦਰਜ ਕੀਤੀ। 

ਸੇਜਾਰ ਨੇ ਮੈਚ ਦੇ ਬਾਅਦ ਕਿਹਾ, ''ਮੈਂ ਇਸ ਹਫਤੇ ਦੇ ਦੌਰਾਨ ਪਹਿਲੇ ਹੀ ਕਾਫੀ ਹੰਝੂ ਵਹਾ ਚੁੱਕਾ ਹਾਂ।'' ਸੇਜਾਰ ਬ੍ਰਾਜ਼ੀਲ ਦੀ ਤਿੰਨ ਵਿਸ਼ਵ ਕੱਪ ਦੀ ਮੁਹਿੰਮ 'ਚ 2 ਦੇ ਮਹੱਤਵਪੂਰਨ ਮੈਂਬਰ ਰਹੇ। ਉਨ੍ਹਾਂ ਇੰਟਰ ਦੇ ਨਾਲ ਇਟਲੀ ਦੀ ਲੀਗ ਦੇ ਪੰਜ ਖਿਤਾਬ ਅਤੇ 2010 ਚੈਂਪੀਅਨਸ ਲੀਗ ਖਿਤਾਬ ਜਿੱਤਿਆ। ਉਨ੍ਹਾਂ ਨੇ ਬੇਨਫਿਕਾ ਦੇ ਨਾਲ ਤਿੰਨ ਪੁਰਤਗਾਲ ਲੀਗ ਖਿਤਾਬ ਅਤੇ ਬ੍ਰਾਜ਼ੀਲ ਦੇ ਨਾਲ 2004 'ਚ ਕੋਪਾ ਅਮਰੀਕਾ ਖਿਤਾਬ ਜਿੱਤਿਆ।