ਨੇਮਾਰ ਦੀ ਪੈਨਲਟੀ ਨਾਲ ਬ੍ਰਾਜ਼ੀਲ ਨੇ ਉਰੂਗਵੇ ਨੂੰ ਹਰਾਇਆ

11/17/2018 5:05:02 PM

ਲੰਡਨ— ਵਿਵਾਦਗ੍ਰਸਤ ਪੈਨਲਟੀ 'ਤੇ ਨੇਮਾਰ ਦੇ ਗੋਲ ਦੀ ਮਦਦ ਨਾਲ ਬ੍ਰਾਜ਼ੀਲ ਨੇ ਤਣਾਅਪੂਰਨ ਦੋਸਤਾਨਾ ਮੈਚ 'ਚ ਉਰੂਗਵੇ ਨੂੰ 1-0 ਨਾਲ ਹਰਾ ਦਿੱਤਾ। ਬ੍ਰਾਜ਼ੀਲ ਦੇ ਕਪਤਾਨ ਨੇਮਾਰ ਨੂੰ ਉਰੂਗਵੇ ਦੇ ਖਿਡਾਰੀਆਂ ਦੇ ਫਾਊਲ ਦਾ ਕਈ ਵਾਰ ਸ਼ਿਕਾਰ ਹੋਣਆ ਪਿਆ। ਨੇਮਾਰ ਨੇ ਹਾਲਾਂਕਿ ਸੰਜਮ ਨਹੀਂ ਗੁਆਇਆ ਅਤੇ ਦੂਜੇ ਹਾਫ 'ਚ ਗੋਲ ਦਾਗਿਆ। ਬ੍ਰਾਜ਼ੀਲ ਨੇ ਪਿਛਲੇ 10 ਮੁਕਾਬਲਿਆਂ 'ਚ ਉਰੂਗਵੇ ਤੋਂ ਹਾਰ ਨਹੀਂ ਝੱਲੀ ਹੈ। ਹੁਣ ਅਗਲੇ ਮੈਚ 'ਚ ਮੰਗਲਵਾਰ ਨੂੰ ਬ੍ਰਾਜ਼ੀਲ ਦਾ ਸਾਹਮਣਾ ਕੈਮਰੂਨ ਨਾਲ ਹੋਵੇਗਾ।

Tarsem Singh

This news is Content Editor Tarsem Singh