ਦਿਮਾਗ ਦੇ ਆਪਰੇਸ਼ਨ ਦੇ 8 ਦਿਨ ਬਾਅਦ ਫੁੱਟਬਾਲਰ ਮਾਰਾਡੋਨਾ ਨੂੰ ਮਿਲੀ ਹਸਪਤਾਲ ਤੋਂ ਛੁੱਟੀ

11/12/2020 12:06:51 PM

ਬਿਊਨਸ ਆਇਰਸ (ਭਾਸ਼ਾ) : ਮਹਾਨ ਫੁੱਟਬਾਲਰ ਡੀਏਗੋ ਮਾਰਾਡੋਨਾ ਨੂੰ ਦਿਮਾਗ਼ ਦੇ ਆਪਰੇਸ਼ਨ ਦੇ 8 ਦਿਨ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਅਤੇ ਹੁਣ ਉਹ ਘਰ ਵਿਚ ਆਰਾਮ ਕਰਣਗੇ। ਸਥਾਨਕ ਮੀਡੀਆ ਦੀ ਫੁਟੇਜ ਵਿਚ ਸਾਬਕਾ ਵਿਸ਼ਵ ਕੱਪ ਜੇਤੂ ਨੂੰ ਐਂਬੂਲੈਂਸ ਵਿਚ ਕਲੀਨਿਕ ਤੋਂ ਨਿਕਲਦੇ ਵਿਖਾਇਆ ਗਿਆ।

ਮਾਰਾਡੋਨਾ ਦੇ ਵਕੀਲ ਮਟਿਆਸ ਮੋਰਲਾ ਨੇ ਕਿਹਾ ਕਿ ਉਹ ਸ਼ਰਾਬ ਦੀ ਬੁਰੀ ਆਦਤ ਛੱਡਣ ਲਈ ਇਲਾਜ ਲੈਂਦੇ ਰਹਿਣਗੇ। ਉਹ ਆਪਣੀਆਂ ਧੀਆਂ ਦੇ ਘਰ ਦੇ ਕਰੀਬ ਹੀ ਰਹਿਣਗੇ। ਉਨ੍ਹਾਂ ਦੇ ਡਾਕਟਰ ਲਿਓਪੋਲਡੋ ਲੂਕ ਨੇ ਕੱਲ ਕਿਹਾ ਸੀ ਕਿ ਥੋੜ੍ਹੀ ਮਾਤਰਾ ਵਿਚ ਸ਼ਰਾਬ ਵੀ ਉਨ੍ਹਾਂ ਲਈ ਖ਼ਤਰਨਾਕ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਨੂੰ ਪਰਿਵਾਰ ਦੇ ਨਾਲ ਸਮਾਂ ਬਿਤਾ ਕੇ ਨਕਾਰਾਤਮਕਤਾ ਤੋਂ ਦੂਰ ਰਹਿਣਾ ਹੋਵੇਗਾ। ਦਿਮਾਗ਼ ਨਾਲ ਜੁੜੀ ਪਰੇਸ਼ਾਨੀ ਝੱਲ ਰਹੇ ਮਾਰਾਡੋਨਾ ਦਾ ਪਿਛਲੇ ਹਫ਼ਤੇ ਆਪਰੇਸ਼ਨ ਹੋਇਆ ਸੀ। ਉਨ੍ਹਾਂ ਦੇ ਡਾਕਟਰ ਨੇ ਕਿਹਾ ਕਿ ਇਹ ਸਮੱਸਿਆ ਇਕ ਹਾਦਸੇ ਕਾਰਨ ਆਈ ਜੋ ਮਾਰਾਡੋਨਾ ਨੂੰ ਯਾਦ ਨਹੀਂ।

cherry

This news is Content Editor cherry