ਕੋਰੋਨਾ ਦੇ ਕਾਰਣ ਭਾਰਤੀ ਮੁੱਕੇਬਾਜ਼ੀ ਮਹਾਸੰਘ ਦੀਆਂ ਚੋਣਾਂ ਮੁਲਤਵੀ

12/08/2020 9:54:39 PM

ਨਵੀਂ ਦਿੱਲੀ– ਭਾਰਤੀ ਮੁੱਕੇਬਾਜ਼ੀ ਮਹਾਸੰਘ (ਬੀ. ਐੱਫ. ਆਈ.) ਦੀ ਆਗਾਮੀ ਚੋਣਾਂ ਕੋਰੋਨਾ ਦੇ ਕਾਰਣ ਸੁਰੱਖਿਆ ਚਿੰਤਾਵਾਂ ਨੂੰ ਲੈ ਕੇ ਮੁਲਤਵੀ ਕਰ ਦਿੱਤੀਆਂ ਗਈਆਂ ਹਨ।
ਬੀ. ਐੱਫ. ਆਈ. ਦੀਆਂ ਚੋਣਾਂ ਸਤੰਬਰ ਵਿਚ ਹੋਣੀਆਂ ਸਨ ਪਰ ਕੋਰੋਨਾ ਦੇ ਕਾਰਣ ਇਨ੍ਹਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਚੋਣਾਂ ਲਈ ਹਾਲ ਹੀ ਵਿਚ ਨਵੀਆਂ ਤਰੀਕਾਂ ਦਾ ਐਲਾਨ ਕੀਤਾ ਗਿਆ ਸੀ ਤੇ ਚੋਣਾਂ ਤੇ ਬੀ. ਐੱਫ. ਆਈ. ਦੀ ਏ. ਜੀ. ਐੱਮ. 18 ਦਸੰਬਰ ਨੂੰ ਹਰਿਆਣਾ ਦੇ ਗੁਰੂਗ੍ਰਾਮ ਵਿਚ ਹੋਣੀ ਸੀ ਪਰ ਕੋਰੋਨਾ ਦੇ ਕਾਰਣ ਇਨ੍ਹਾਂ ਚੋਣਾਂ ਨੂੰ ਫਿਰ ਤੋਂ ਮੁਲਤਵੀ ਕਰ ਦਿੱਤਾ ਗਿਆ ਹੈ।

Gurdeep Singh

This news is Content Editor Gurdeep Singh