ਭਾਰਤੀ ਮੁੱਕੇਬਾਜ਼ਾਂ ਨੇ ਜਿੱਤੇ 7 ਸੋਨ ਸਮੇਤ 17 ਤਮਗੇ

07/17/2018 9:19:45 AM

ਨਵੀਂ ਦਿੱਲੀ—ਭਾਰਤ ਦੇ ਨੌਜਵਾਨ ਮੁੱਕੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਰਬੀਆ ਵਿਚ 36ਵੇਂ ਗੋਲਡਨ ਗਲਵ ਟੂਰਨਾਮੈਂਟ 'ਚ 17 ਤਮਗੇ ਹਾਸਲ ਕੀਤੇ, ਜਿਨ੍ਹਾਂ 'ਚ 7 ਸੋਨ, 6 ਚਾਂਦੀ ਤੇ 4 ਕਾਂਸੀ ਤਮਗੇ ਸ਼ਾਮਲ ਹਨ। 7 ਸੋਨ ਤਮਗਿਆਂ 'ਚੋਂ ਚਾਰ ਪੁਰਸ਼ਾਂ ਨੇ ਜਿੱਤੇ, ਜਦਕਿ ਤਿੰਨ ਮਹਿਲਾਵਾਂ ਨੇ ਜਿੱਤੇ। ਤਿੰਨ-ਤਿੰਨ ਚਾਂਦੀ ਤਮਗੇ ਪੁਰਸ਼ਾਂ ਤੇ ਮਹਿਲਾਵਾਂ ਦੇ ਨਾਂ ਰਹੇ। ਕਾਂਸੀ ਤਮਗਾ ਜਿੱਤਣ ਦੇ ਮਾਮਲੇ ਵਿਚ ਭਾਰਤੀ ਮਹਿਲਾਵਾਂ ਅੱਗੇ ਰਹੀਆਂ। ਉਨ੍ਹਾਂ ਨੇ ਤਿੰਨ ਕਾਂਸੀ ਤਮਗੇ ਜਿੱਤੇ।