ਮੁੱਕੇਬਾਜ਼ ਸਰਿਤਾ ਦੇਵੀ ਟੋਕੀਓ ਓਲੰਪਿਕ ਤੋਂ ਬਾਅਦ ਸੰਨਿਆਸ ''ਤੇ ਫੈਸਲਾ ਕਰੇਗੀ

09/27/2019 10:21:55 PM

ਨਵੀਂ ਦਿੱਲੀ— ਸਾਬਕਾ ਵਿਸ਼ਵ ਚੈਂਪੀਅਨ ਮੁੱਕੇਬਾਜ਼ ਸਰਿਤਾ ਦੇਵੀ ਨੇ ਸ਼ੁੱਕਰਵਾਰ ਕਿਹਾ ਕਿ ਉਹ ਅਗਲੇ ਸਾਲ ਟੋਕੀਓ 'ਚ ਆਯੋਜਿਤ ਹੋਣ ਵਾਲੀਆਂ ਓਲੰਪਿਕ ਖੇਡਾਂ ਤੋਂ ਬਾਅਦ ਸੰਨਿਆਸ 'ਤੇ ਫੈਸਲਾ ਕਰੇਗੀ, ਜਿਥੇ ਉਸ ਦਾ ਟੀਚਾ ਤਮਗਾ ਜਿੱਤਣ ਦਾ ਹੋਵੇਗਾ। 37 ਸਾਲਾ ਸਰਿਤਾ ਦੇ ਨਾਂ ਵਿਸ਼ਵ ਚੈਂਪੀਅਨਸਿਪ ਦੇ ਤਿੰਨ ਤਮਗੇ ਹਨ। ਉਸ ਨੇ 2006 'ਚ ਸੋਨ ਤੋਂ ਇਲਾਵਾ 2005 ਤੇ 2008 'ਚ ਕਾਂਸੀ ਤਮਗਾ ਜਿੱਤੇ ਹਨ। ਉਸ ਨੇ ਏਸ਼ੀਆਈ ਚੈਂਪੀਅਨਸ਼ਿਪ 'ਚ ਪੰਜ ਸੋਨ ਤੇ ਇਕ ਕਾਂਸੀ ਤਮਗੇ ਨਾਲ ਏਸ਼ੀਆਈ ਖੇਡਾਂ (2014) 'ਚ ਕਾਂਸੀ ਤੇ ਰਾਸ਼ਟਰਮੰਡਲ ਖੇਡਾਂ (2014) 'ਚ ਚਾਂਦੀ ਤਮਗਾ ਹਾਸਲ ਕੀਤਾ ਸੀ। ਮਣੀਪੁਰ ਦੀ ਇਸ ਖਿਡਾਰਨ ਨੂੰ ਅਜੇ ਤਕ ਓਲੰਪਿਕ 'ਚ ਸਫਲਤਾ ਨਹੀਂ ਮਿਲੀ ਹੈ। ਉਹ ਆਪਣੇ ਕਰੀਅਰ ਨੂੰ ਖਤਮ ਕਰਨ ਤੋਂ ਪਹਿਲਾਂ ਇਨ੍ਹਾਂ ਖੇਡਾਂ 'ਚ ਤਮਗਾ ਜਿੱਤਣਾ ਚਾਹੁੰਦੀ ਹੈ।


Gurdeep Singh

Content Editor

Related News