ਬਾਕਸਰ ਲੋਗਨ ਪੌਲ ਇਕ ਮਹੀਨੇ ਵਿਚ ਹੀ ਗਰਲਫ੍ਰੈਂਡ ਜੌਸੀ ਕੈਂਸੇਕੋ ਨਾਲੋਂ ਹੋਇਆ ਵੱਖ

02/22/2020 7:31:16 PM

ਨਵੀਂ ਦਿੱਲੀ : ਯੂ. ਟਿਊਬ ਸਟਾਰ ਤੋਂ ਪ੍ਰੋਫੈਸ਼ਨਲ ਬਾਕਸਿੰਗ ਕਰੀਅਰ ਵਿਚ ਗਿਆ 23 ਸਾਲਾ ਲੋਗਨ ਪੌਲ ਗਰਲਫ੍ਰੈਂਡ ਜੋਸੀ ਕੈਂਸੇਕੋ ਤੋਂ ਵੱਖ ਹੋ ਗਿਆ ਹੈ। ਲੋਗਨ ਸਾਬਕਾ ਮਾਡਲ ਬ੍ਰਾਡੀ ਜੇਨਰ ਤੋਂ ਵੱਖ ਹੋਣ ਤੋਂ ਬਾਅਦ ਪਿਛਲੇ ਮਹੀਨੇ ਹੀ ਜੋਸੀ ਦੇ ਨਾਲ ਦੇਖਿਆ ਗਿਆ ਸੀ। ਇਕ ਮਹੀਨੇ ਵਿਚ ਹੀ ਉਨ੍ਹਾਂ ਵਿਚਾਲੇ ਇੰਨੀਆਂ ਦੂਰੀਆਂ ਵਧ ਗੀਆਂ ਕਿ ਉਹ ਵੱਖ ਹੋ ਗਏ। ਦੋਵਾਂ ਦੇ ਵੱਖ ਹੋਣ ਦੇ ਪਿੱਛੇ ਕਈ ਕਹਾਣੀਆਂ ਸਾਹਮਣੇ ਆ ਰਹੀਆਂ ਹਨ। ਇਸ ਵਿਚ ਕਿਹਾ ਜਾ ਰਿਹਾ ਹੈ ਕਿ ਜੋਸੀ ਨੇ ਲੋਗਨ ਨੂੰ ਇਕ ਮਾਡਲ ਟਾਨਾ ਮੋਂਗੀਓ ਦੇ ਨਾਲ ਲੰਚ 'ਤੇ ਦੇਖ ਲਿਆ ਸੀ। ਉਥੇ ਹੀ ਕੁਝ ਕੁ ਦਾ ਕਹਿਣਾ ਹੈ ਕਿ ਜੋਂਸੀ ਨੇ ਇਸ ਲਈ ਬ੍ਰੇਕਅਪ ਕੀਤਾ ਕਿਉਂਕਿ ਉਸ 'ਤੇ ਦੋਸ਼ ਲੱਗ ਰਿਹਾ ਸੀ ਿਕ ਉਹ ਲੋਗਨ ਦੀ ਪ੍ਰਸਿੱਧੀ ਦਾ ਫਾਇਦਾ ਆਪਣੇ ਕਰੀਅਰ ਨੂੰ ਅੱਗੇ ਵਧਾਉਣ ਲਈ ਕਰ ਰਹੀ ਹੈ। ਜੋਸੀ ਜਿਹੜੀ ਕਿ ਨੈਕਸਟ ਮਾਡਲਸ ਵਰਲਡਵਾਈਡ ਨਾਲ  ਜਦੋਂ ਤੋਂ ਜੁੜੀ ਹੈ, ਉਸਦੇ ਇੰਸਟਾਗ੍ਰਾਮ ਫਾਲੋਅਰਜ਼ 6 ਲੱਖ ਤੋਂ ਪਾਰ ਹੋ ਗਏ ਹਨ। ਜੋਸੀ ਨਹੀਂ ਚਾਹੁੰਦੀ  ਸੀ ਕਿ ਉਸ ਨੂੰ ਲੋਗਨ ਦੀ ਵਜ੍ਹਾ ਨਾਲ ਦੁਨੀਆ ਪਛਾਣੇ, ਇਸ ਲਈ ਉਸ ਨੇ ਬਾਕਸਰ ਨਾਲ ਗੱਲਬਾਤ ਬੰਦ ਕਰ ਦਿੱਤੀ।

ਜ਼ਿਕਰਯੋਗ ਹੈ ਕਿ ਜੋਸੀ ਲੰਬੇ ਸਮੇਂ ਤੋਂ ਮਾਡਲਿੰਗ ਕਰੀਅਰ ਵਿਚ ਸਰਗਰਮ ਹੈ। ਉਹ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਕਈ ਨਾਮੀ ਬ੍ਰਾਂਡਾਂ ਲਈ ਕੰਮ ਕਰ ਚੁੱਕੀ ਇਹ ਮਾਡਲ ਬੀਤੇ ਦਿਨੀਂ ਤਦ ਚਰਚਾ ਵਿਚ ਆਈ ਸੀ ਜਦੋਂ ਉਸ ਨੇ ਸੋਸ਼ਲ ਮੀਡੀਆ 'ਤੇ ਖੁਦ ਦੀਆਂ ਬੇਪਰਦਾ ਫੋਟੋਆਂ ਅਪਲੋਡ ਕਰ ਦਿੱਤੀਆਂ ਸਨ। ਘੁੰਮਣ-ਫਿਰਨ ਤੇ ਖਾਣੇ ਦੀ ਸ਼ੌਕੀਨ ਜੋਸੀ ਆਪਣੇ ਲੈਵਿਸ਼ ਲਾਈਫ ਸਟਾਈਲ ਨਾਲ ਸਾਰਿਆਂ ਨੂੰ ਸਮੇਂ-ਸਮੇਂ 'ਤੇ ਰੂਬਰੂ ਕਰਵਾਉਂਦੀ ਰਹਿੰਦੀ ਹੈ।