ਇਸ ਨੂੰ ਕਹਿੰਦੇ ਹਨ ਕਿਸਮਤ, ਡਿੱਗੀ ਵੀ ਤਾਂ ਫਿਨਿਸ਼ਿੰਗ ਲਾਈਨ 'ਤੇ, ਬਣੀ 100 ਮੀਟਰ ਦੀ ਵਿਸ਼ਵ ਚੈਂਪੀਅਨ

08/07/2017 4:30:59 PM

ਲੰਡਨ— ਅਮਰੀਕਾ ਦੀ ਟੋਰੀ ਬੋਵੀ ਨੇ ਮਹਿਲਾ 100 ਮੀਟਰ ਵਿਸ਼ਵ ਖਿਤਾਬ ਆਪਣੇ ਨਾਂ ਕਰਦੇ ਹੋਏ ਪਿਛਲੇ ਸਾਲ ਓਲੰਪਿਕ 'ਚ ਸੋਨ ਤਮਗੇ ਤੋਂ ਖੁੰਝਨ ਦੀ ਕਮੀ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਜਦਕਿ ਰੀਓ 'ਚ ਸੋਨ ਤਮਗਾ ਜਿੱਤਣ ਵਾਲੀ ਥਾ ਪਸਨ ਪੰਜਵੇਂ ਸਥਾਨ 'ਤੇ ਰਹੀ। 
ਰੀਓ ਓਲੰਪਿਕ ਦੀ ਚਾਂਦੀ ਦਾ ਤਮਗਾ ਜੇਤੂ 26 ਸਾਲਾ ਦੀ ਬੋਵੀ ਨੇ ਅੰਤਿਮ ਪਲਾਂ 'ਚ ਆਈਵਰੀ ਕੋਸਟ ਦੀ ਮਾਰੀ ਜੋਸੀ ਟਾ ਲਾਊ ਨੂੰ ਪਛਾੜ ਕੇ ਸੋਨ ਤਮਗਾ ਜਿੱਤਿਆ। ਰੇਸ ਪੂਰੀ ਕਰਦੇ ਹੀ ਬੋਵੀ ਟਰੈਕ 'ਤੇ ਡਿੱਗ ਗਈ ਅਤੇ ਸ਼ੁਰੂਆਤ 'ਚ ਟਾ ਲਾਊ ਜਸ਼ਨ ਮਨਾ ਰਹੀ ਸੀ ਪਰ ਸਕੋਰ ਬੋਰਡ 'ਤੇ ਬੋਵੀ ਨੂੰ ਜੇਤੂ ਐਲਾਨਿਆ ਸੀ। ਬੋਵੀ ਨੇ 10.85 ਸਕਿੰਟ 'ਚ ਰੇਸ ਪੂਰੀ ਕੀਤੀ ਜਦਕਿ ਟਾ ਲਾਊ 10.86 ਸਕਿੰਟ ਦੇ ਨਾਲ ਦੂਜੇ ਸਥਾਨ 'ਤੇ ਰਹੀ। ਨੀਦਰਲੈਂਡ ਦੀ ਡੇਫਨੇ ਸ਼ਿਪਰਸ ਨੇ 10.96 ਸਕਿੰਟ ਦੇ ਨਾਲ ਕਾਂਸੀ ਤਮਗਾ ਜਿੱਤਿਆ। ਥਾ ਪਸਨ 10.98 ਸਕਿੰਟ ਦੇ ਨਾਲ ਪੰਜਵਾਂ ਸਥਾਨ ਹੀ ਹਾਸਲ ਕਰ ਸਕੀ।