ਕੋਰੋਨਾ ਵਾਇਰਸ ਕਾਰਨ 'ਬੋਸਟਨ ਮੈਰਾਥਨ' 14 ਸਤੰਬਰ ਤਕ ਕੀਤੀ ਗਈ ਮੁਲਤਵੀ

03/14/2020 4:13:04 PM

ਸਪੋਰਟਸ ਡੈਸਕ— ਕੋਰੋਨਾ ਵਾਇਰਸ ਮਹਾਮਾਰੀ ਨੂੰ ਵੇਖਦੇ ਹੋਏ ਦੁਨੀਆ ਦੀ ਸਭ ਤੋਂ ਮਸ਼ਹੂਰ ‘ਬੋਸਟਨ ਮੈਰਾਥਨ' ਨੂੰ 14 ਸਤੰਬਰ ਤਕ ਮੁਲਤਵੀ ਕਰ ਦਿੱਤਾ ਗਿਆ। ਬੋਸਟਨ ਦੇ ਮੇਅਰ ਮਾਰਟੀ ਵਾਲਸ਼ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ। ਬੋਸਟਨ ਐਥਲੈਟਿਕ ਸੰਘ ਨੇ ਹਾਲਾਂਕਿ ਇਸ ਦੋੜ ’ਤੇ ਫੈਸਲਾ ਨਹੀਂ ਕੀਤਾ ਸੀ ਜਦ ਕਿ ਦੁਨੀਆ ਭਰ ’ਚ ਹੋਰ ਖੇਡ ਪ੍ਰਤੀਯੋਗਿਤਾਵਾਂ ਰੱਦ ਜਾਂ ਮੁਲਤਵੀ ਹੋ ਰਹੀਆਂ ਸਨ ਜਿਸ ਨੂੰ ਪਹਿਲਾਂ 20 ਅਪ੍ਰੈਲ ਨੂੰ ਕਰਾਇਆ ਜਾਣਾ ਸੀ PunjabKesari ਹਾਲ ਹੀ ਦੇ ਹਫਤਿਆਂ ’ਚ ਬੋਸਟਨ ’ਚ ਅਧਿਕਾਰੀਆਂ ’ਤੇ ਦਬਾਅ ਵੱਧ ਗਿਆ। ਵਾਲਸ਼ ਨੇ ਕਿਹਾ, ‘‘ਅਸੀਂ ਸੁਨਿਸ਼ਚਿਤ ਕਰਨਾ ਚਾਹੁੰਦੇ ਹਾਂ ਕਿ ਅਸੀਂ ਲੋਕਾਂ ਨੂੰ ਸੁਰੱਖਿਅਤ ਰੱਖੋ।


Related News